Four hands tapping onto a myki card reader
More ways to tap and go Punjabi

ਲੰਬੀ ਦੂਰੀ ਦੀਆਂ ਰੇਲਗੱਡੀਆਂ ਵਿੱਚ ਟੈਪ ਕਰਕੇ ਸਫ਼ਰ ਕਰਨ ਦੇ ਨਵੇਂ ਤਰੀਕੇ।​

ਹੁਣ ਪੂਰੇ ਵਿਕਟੋਰੀਆ ਵਿੱਚ ਮੈਟਰੋਪੋਲੀਟਨ ਅਤੇ ਰੀਜਨਲ ਰੇਲਗੱਡੀਆਂ, ਟਰਾਮਾਂ ਅਤੇ myki ਦੀ ਸਹੂਲਤ ਵਾਲੀਆਂ ਬੱਸਾਂ ਵਿੱਚ ਟੈਪ ਕਰਕੇ ਸਫ਼ਰ ਕਰਨ ਦੇ ਨਵੇਂ ਤਰੀਕੇ ਉਪਲਬਧ ਹਨ।​


ਹੁਣ ਪੂਰੇ ਵਿਕਟੋਰੀਆ ਵਿੱਚ ਮੈਟਰੋਪੋਲੀਟਨ ਅਤੇ ਰੀਜਨਲ ਰੇਲਗੱਡੀਆਂ, ਟਰਾਮਾਂ ਅਤੇ myki ਦੀ ਸਹੂਲਤ ਵਾਲੀਆਂ ਬੱਸਾਂ ਵਿੱਚ ਟੈਪ ਕਰਕੇ ਸਫ਼ਰ ਕਰਨ ਦੇ ਨਵੇਂ ਤਰੀਕੇ ਉਪਲਬਧ ਹਨ।

ਹੁਣ ਲੰਬੀ ਦੂਰੀ ਦੀ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ, ਤੁਸੀਂ ਇਨ੍ਹਾਂ ਵਿੱਚੋਂ ਕੋਈ ਤਰੀਕਾ ਚੁਣ ਸਕਦੇ ਹੋ:
 

  • ਸੰਪਰਕ-ਰਹਿਤ ਭੁਗਤਾਨ
  • myki ਕਾਰਡ ਜਾਂ Android ਲਈ Mobile myki
  • ਔਨਲਾਈਨ ਜਾਂ ਖ਼ੁਦ ਜਾ ਕੇ ਖ਼ਰੀਦੀਆਂ V/Line ਟਿਕਟਾਂ।
     

ਜੇਕਰ ਤੁਸੀਂ ਚਾਹੋ, ਤਾਂ ਪਹਿਲਾਂ ਵਾਂਗ V/Line ਟਿਕਟਾਂ ਖ਼ਰੀਦਣਾ ਜਾਰੀ ਰੱਖ ਸਕਦੇ ਹੋ। ਲੰਬੀ ਦੂਰੀ ਦੇ ਸਫ਼ਰ ਲਈ ਸੀਟ ਰਿਜ਼ਰਵ ਕਰਨ ਵਾਸਤੇ ਤੁਹਾਨੂੰ V/Line ਟਿਕਟ ਦੀ ਲੋੜ ਹੋਵੇਗੀ।

ਜੇਕਰ ਤੁਸੀਂ ਆਪਣਾ ਸਫ਼ਰ ਅਲਬਰੀ, ਬੈਨਾਲਾ ਜਾਂ ਯੂਰੋਆ ਸਟੇਸ਼ਨ ਤੋਂ ਸ਼ੁਰੂ ਜਾਂ ਉੱਥੇ ਖ਼ਤਮ ਕਰ ਰਹੇ ਹੋ, ਤਾਂ ਫਿਲਹਾਲ V/Line ਟਿਕਟ ਦੀ ਵਰਤੋਂ ਜਾਰੀ ਰੱਖੋ। ਇਨ੍ਹਾਂ ਸਟੇਸ਼ਨਾਂ ਨੂੰ ਜਲਦੀ ਹੀ ਅੱਪਗ੍ਰੇਡ ਕੀਤਾ ਜਾਵੇਗਾ।

ਜੇਕਰ ਤੁਸੀਂ myki ਦੀ ਸਹੂਲਤ ਨਾ ਹੋਣ ਵਾਲੇ ਖੇਤਰ ਵਿੱਚ V/Line ਕੋਚ ਜਾਂ ਬੱਸ ਰਾਹੀਂ ਸਫ਼ਰ ਕਰ ਰਹੇ ਹੋ ਜਾਂ ਸੇਵਾ ਬਦਲੀ ਕਰ ਰਹੇ ਹੋ, ਤਾਂ ਸਫ਼ਰ ਲਈ ਉਸੇ ਤਰ੍ਹਾਂ ਭੁਗਤਾਨ ਕਰਨਾ ਜਾਰੀ ਰੱਖੋ ਜਿਵੇਂ ਤੁਸੀਂ ਹੁਣ ਕਰਦੇ ਹੋ।

ਸਭ ਤੋਂ ਵਧੀਆ ਕਿਰਾਇਆ ਪ੍ਰਾਪਤ ਕਰਨ ਲਈ, ਆਪਣੇ ਪੂਰੇ ਸਫ਼ਰ ਦੌਰਾਨ ਭੁਗਤਾਨ ਦਾ ਇੱਕੋ ਤਰੀਕਾ ਵਰਤੋ।

ਸੰਪਰਕ-ਰਹਿਤ ਭੁਗਤਾਨ ਦੀ ਵਰਤੋਂ ਕਿਵੇਂ ਕਰਨੀ ਹੈ?

  • ਮਾਸਟਰਕਾਰਡ ਜਾਂ ਵੀਜ਼ਾ ਕਾਰਡ ਦੀ ਵਰਤੋਂ ਕਰੋ
  • ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ, ਫ਼ੋਨ ਜਾਂ ਸਮਾਰਟਵਾਚ ਨਾਲ ਟੈਪ ਆਨ ਕਰੋ ਅਤੇ ਟੈਪ ਆਫ਼ ਕਰਨ ਲਈ ਵੀ ਉਹੀ ਤਰੀਕਾ ਵਰਤਣਾ ਯਕੀਨੀ ਬਣਾਓ।
  • ਟੈਪ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਸਫ਼ਰ ਲਈ ਲੋੜੀਂਦੇ ਪੈਸੇ ਹਨ
  • ਟੈਪ ਕਰਨ ਤੋਂ ਪਹਿਲਾਂ ਆਪਣਾ ਕਾਰਡ ਆਪਣੇ ਬਟੂਏ ਵਿੱਚੋਂ ਬਾਹਰ ਕੱਢੋ
  • ਆਪਣੇ ਸੰਪਰਕ-ਰਹਿਤ ਸਫ਼ਰ ਦਾ ਰਿਕਾਰਡ ਦੇਖੋ।
  • ਜੇਕਰ ਤੁਹਾਡੇ ਕੋਲ ਇੱਕ ਰਿਆਇਤੀ ਕਾਰਡ ਹੈ, ਤਾਂ ਟੈਪ ਕਰਕੇ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਰਿਆਇਤ ਦੇ ਹੱਕ ਨਾਲ ਭੁਗਤਾਨ ਦੇ ਕਿਸੇ ਸੰਪਰਕ-ਰਹਿਤ ਤਰੀਕੇ ਨੂੰ ਜੋੜਨਾ ਪਵੇਗਾ।

myki ਖ਼ਰੀਦਣਾ ਅਤੇ ਵਰਤਣਾ

  • ਤੁਸੀਂ ਸਟਾਫ਼ ਵਾਲੇ ਸਟੇਸ਼ਨਾਂ, V/Line ਰਿਟੇਲਰਾਂ, 7-Eleven ਅਤੇ ਔਨਲਾਈਨ myki ਖ਼ਰੀਦ ਅਤੇ ਟੌਪ ਅੱਪ ਕਰ ਸਕਦੇ ਹੋ।
  • ਤੁਸੀਂ PTV ਐਪ ਨਾਲ ਤੁਰੰਤ ਆਪਣੇ myki ਨੂੰ ਟੌਪ ਅੱਪ ਕਰ ਸਕਦੇ ਹੋ।
  • Android ਵਰਤੋਂਕਾਰ ਆਪਣੇ ਡਿਜ਼ੀਟਲ ਵਾਲਿਟ ਵਿੱਚ Mobile myki ਸ਼ਾਮਲ ਕਰ ਸਕਦੇ ਹਨ।
  • ਜੇਕਰ ਤੁਸੀਂ ਰਿਆਇਤੀ ਕਾਰਡ ਧਾਰਕ ਹੋ, ਬਜ਼ੁਰਗ ਹੋ, ਜਾਂ 18 ਸਾਲ ਤੋਂ ਘੱਟ ਉਮਰ ਦੇ ਹੋ, ਤਾਂ ਤੁਸੀਂ 'ਕਨਸੈਸ਼ਨ ਮਾਈਕੀ' (Concession myki), 'ਸੀਨੀਅਰਜ਼ ਮਾਈਕੀ' (Seniors myki) ਜਾਂ 'ਯੂਥ ਮਾਈਕੀ' (Youth myki) ਦੀ ਵਰਤੋਂ ਕਰਕੇ ਸਫ਼ਰ ਕਰ ਸਕਦੇ ਹੋ। myki ਦੀਆਂ ਸਾਰੀਆਂ ਕਿਸਮਾਂ ਦੇਖੋ।
     

ਜਾਣੋ ਕਿ ਆਪਣੇ ਕਿਰਾਏ ਦੀ ਕਿਸਮ ਅਤੇ ਸਫ਼ਰ ਲਈ ਸਭ ਤੋਂ ਢੁੱਕਵੀਂ ਟਿਕਟ ਕਿਵੇਂ ਚੁਣਨੀ ਹੈ।

ਕਿਰਾਇਆ

ਤੁਸੀਂ ਭੁਗਤਾਨ ਦਾ ਕੋਈ ਵੀ ਤਰੀਕਾ ਵਰਤੋ, ਕਿਰਾਇਆ ਇੱਕੋ ਜਿਹਾ ਰਹੇਗਾ।

1 ਜਨਵਰੀ 2027 ਤੱਕ, ਪੂਰੇ ਸੂਬੇ ਵਿੱਚ ਹਰ ਰੋਜ਼ ਹਰ ਕਿਸੇ ਲਈ ਜਨਤਕ ਆਵਾਜਾਈ ਦਾ ਕਿਰਾਇਆ ਅੱਧਾ ਹੈ। ਅੱਧੇ ਕਿਰਾਏ ਬਾਰੇ ਹੋਰ ਜਾਣੋ।

ਮਦਦ ਦੀ ਲੋੜ ਹੈ

ਜੇਕਰ ਤੁਹਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਚਿੰਤਾ ਨਾ ਕਰੋ - ਅਸੀਂ ਤੁਹਾਡੀ ਮਦਦ ਲਈ ਮੌਜੂਦ ਹਾਂ।

ਕਿਸੇ ਵੀ ਸਟੇਸ਼ਨ ਦੇ ਕਰਮਚਾਰੀ ਨਾਲ ਗੱਲ ਕਰੋ, ਸਦਰਨ ਕਰਾਸ ਸਟੇਸ਼ਨ ਵਿਖੇ ਜਨਤਕ ਆਵਾਜਾਈ ਸੂਚਨਾ ਕੇਂਦਰ ਜਾਓ ਜਾਂ 1800 800 007 'ਤੇ ਟ੍ਰਾਂਸਪੋਰਟ ਵਿਕਟੋਰੀਆ ਸੰਪਰਕ ਕੇਂਦਰ ਨਾਲ ਸੰਪਰਕ ਕਰੋ। ਤੁਸੀਂ ਚੈਟਬੋਟ ਦੀ ਵਰਤੋਂ ਵੀ ਕਰ ਸਕਦੇ ਹੋ, ਜਾਂ ਔਨਲਾਈਨ ਫੀਡਬੈਕ ਪ੍ਰਦਾਨ ਕਰ ਸਕਦੇ ਹੋ।