
ਟੈਪ ਕਰੋ, ਬੇਫਿਕਰ ਹੋ ਕੇ ਚੱਲੋ
ਭੁਗਤਾਨ ਦੇ ਹੋਰ ਵਿਕਲਪ। ਜਾਣਾ ਹੋਰ ਸੁਖਾਲਾ।
ਹੁਣ ਜਨਤਕ ਆਵਾਜਾਈ 'ਤੇ ਟੈਪ ਕਰਕੇ ਸਫ਼ਰ ਕਰਨ ਦੇ ਹੋਰ ਵੀ ਕਈ ਤਰੀਕੇ ਉਪਲਬਧ ਹਨ, ਇਸ ਲਈ ਚੋਣ ਹੁਣ ਤੁਹਾਡੇ ਆਪਣੇ ਹੱਥ ਵਿੱਚ ਹੈ।
ਜੇਕਰ ਤੁਸੀਂ ਪੂਰਾ ਕਿਰਾਇਆ ਦੇ ਕੇ ਯਾਤਰਾ ਕਰ ਰਹੇ ਹੋ, ਤਾਂ ਹੁਣ ਤੁਸੀਂ ਮਾਈਕੀ ਵਾਲੇ ਖੇਤਰ ਵਿੱਚ ਰੇਲਗੱਡੀਆਂ, ਟ੍ਰਾਮਾਂ ਅਤੇ ਬੱਸਾਂ 'ਤੇ ਸੰਪਰਕ-ਰਹਿਤ ਭੁਗਤਾਨਾਂ ਦੀ ਵਰਤੋਂ ਕਰ ਸਕਦੇ ਹੋ।
ਅਸੀਂ ਹੁਣ ਲੰਬੀ ਦੂਰੀ ਵਾਲੀਆਂ ਰੇਲਗੱਡੀਆਂ 'ਤੇ ਸੰਪਰਕ-ਰਹਿਤ ਭੁਗਤਾਨਾਂ ਅਤੇ ਮਾਈਕੀ ਸੇਵਾ ਵੀ ਪੜਾਅਵਾਰ ਸ਼ੁਰੂ ਕਰ ਰਹੇ ਹਾਂ। ਹੋਰ ਜਾਣੋ।
ਟੈਪ ਕਰਕੇ ਸਫ਼ਰ ਕਿਵੇਂ ਕਰਨਾ ਹੈ:
- ਕੇਵਲ ਪੂਰਾ ਕਿਰਾਇਆ ਅਦਾ ਕਰਨ ਵਾਲੇ ਯਾਤਰੀਆਂ ਲਈ (ਰਿਆਇਤੀ ਕਾਰਡ ਧਾਰਕਾਂ ਨੂੰ ਮਾਈਕੀ ਦੀ ਵਰਤੋਂ ਜਾਰੀ ਰੱਖਣੀ ਚਾਹੀਦੀ ਹੈ)।
- ਮਾਸਟਰਕਾਰਡ ਜਾਂ ਵੀਜ਼ਾ
- ਆਪਣੇ ਕਾਰਡ, ਫ਼ੋਨ ਜਾਂ ਘੜੀ ਨਾਲ ਟੈਪ ਕਰਕੇ ਯਾਤਰਾ ਸ਼ੁਰੂ ਕਰੋ, ਅਤੇ ਇਹ ਯਕੀਨੀ ਬਣਾਓ ਕਿ ਸਫ਼ਰ ਖ਼ਤਮ ਕਰਨ ਵੇਲੇ ਵੀ ਉਸੇ ਤਰੀਕੇ ਨਾਲ ਟੈਪ ਆਫ਼ ਕਰੋ।
- ਟੈਪ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਖਾਤੇ ਵਿੱਚ ਆਪਣੀ ਯਾਤਰਾ ਲਈ ਕਾਫ਼ੀ ਪੈਸੇ ਹਨ।
- ਟੈਪ ਕਰਨ ਤੋਂ ਪਹਿਲਾਂ ਆਪਣਾ ਕਾਰਡ ਬਟੂਏ ਵਿੱਚੋਂ ਬਾਹਰ ਕੱਢ ਲਵੋ।
- ਕਾਰਡ ਜਾਂ ਮੋਬਾਈਲ ਨਾਲ ਕੀਤੀਆਂ ਆਪਣੀਆਂ ਸੰਪਰਕ-ਰਹਿਤ ਯਾਤਰਾਵਾਂ ਦਾ ਇਤਿਹਾਸ ਵੇਖੋ।
ਕਿਰਾਇਆ
ਟੈਪ ਕਰਕੇ ਸਫ਼ਰ ਕਰਨ ਦਾ ਕਿਰਾਇਆ ਮਾਈਕੀ ਕਾਰਡ ਵਾਲੇ ਕਿਰਾਏ ਦੇ ਬਰਾਬਰ ਹੈ। ਤੁਹਾਡੇ ਕਾਰਡ ਜਾਰੀ ਕਰਨ ਵਾਲੇ ਪ੍ਰਦਾਤਾ ਅਤੇ ਬੈਂਕ 'ਤੇ ਨਿਰਭਰ ਕਰਦਿਆਂ, ਭੁਗਤਾਨ ਨੂੰ ਤੁਹਾਡੇ ਬੈਂਕ ਖਾਤੇ ਵਿੱਚ ਦਿਖਾਈ ਦੇਣ ਲਈ ਤਿੰਨ ਦਿਨ ਤੱਕ ਲੱਗ ਸਕਦੇ ਹਨ। ਤੁਹਾਡੇ ਰੋਜ਼ਾਨਾ ਕਿਰਾਏ ਦੀ ਗਣਨਾ ਅਤੇ ਪੁਸ਼ਟੀ ਹੋਣ ਤੋਂ ਪਹਿਲਾਂ, ਤੁਹਾਡੇ ਖਾਤੇ ਵਿੱਚ ਇੱਕ ਅਸਥਾਈ ਬਕਾਇਆ ਰਕਮ ਦਿਖਾਈ ਦੇ ਸਕਦੀ ਹੈ।
ਵਿਕਟੋਰੀਆ ਵਿੱਚ ਜਨਤਕ ਆਵਾਜਾਈ ਦਾ ਕਿਰਾਇਆ 1 ਜਨਵਰੀ 2027 ਤੱਕ ਅੱਧੀ ਲਾਗਤ 'ਤੇ ਹੈ। ਇਸ ਵਿੱਚ ਰਿਆਇਤ ਪ੍ਰਾਪਤ ਯਾਤਰੀ ਵੀ ਸ਼ਾਮਲ ਹਨ। ਅੱਧੇ ਕਿਰਾਏ ਦੀ ਸਹੂਲਤ ਪ੍ਰਾਪਤ ਕਰਨ ਲਈ, ਹਮੇਸ਼ਾਂ ਦੀ ਤਰ੍ਹਾਂ ਸਿਰਫ਼ ਟੈਪ ਕਰੋ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ transport.vic.gov.au/halfpricetravel ਵੈੱਬਸਾਈਟ 'ਤੇ ਜਾਓ।
ਅਧਿਕਾਰਤ ਜਾਂਚ ਅਧਿਕਾਰੀ
ਜੇਕਰ ਤੁਹਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਚਿੰਤਾ ਨਾ ਕਰੋ, ਅਸੀਂ ਤੁਹਾਡੀ ਮਦਦ ਲਈ ਇੱਥੇ ਮੌਜੂਦ ਹਾਂ।
ਸੰਪਰਕ-ਰਹਿਤ ਭੁਗਤਾਨਾਂ ਦੀ ਜਾਂਚ ਕਰਦੇ ਸਮੇਂ, ਅਧਿਕਾਰਤ ਅਧਿਕਾਰੀ ਤੁਹਾਡੇ ਬੈਂਕ ਵੇਰਵੇ ਜਾਂ ਕੋਈ ਵੀ ਨਿੱਜੀ ਜਾਣਕਾਰੀ ਨਹੀਂ ਦੇਖ ਸਕਣਗੇ।
ਮਦਦ ਦੀ ਲੋੜ ਹੈ?
ਜਾਣਕਾਰੀ ਜਾਂ ਸਹਾਇਤਾ ਲਈ ਸਟੇਸ਼ਨ ਦੇ ਸਟਾਫ਼ ਨਾਲ ਗੱਲ ਕਰੋ, ਜਾਂ ਟ੍ਰਾਂਸਪੋਰਟ ਵਿਕਟੋਰੀਆ ਸੰਪਰਕ ਕੇਂਦਰ ਨਾਲ 1800 800 007 'ਤੇ ਸੰਪਰਕ ਕਰੋ। ਤੁਸੀਂ ਆਨਲਾਈਨ ਫੀਡਬੈਕ ਫਾਰਮ ਰਾਹੀਂ ਵੀ ਆਪਣੀ ਰਾਏ ਜਾਂ ਸੁਝਾਅ ਦੇ ਸਕਦੇ ਹੋ।