Languages
ਫ਼ਰਵਰੀ ਤੋਂ ਤੁਹਾਡੇ ਆਵਾਜਾਈ ਨੈੱਟਵਰਕ ਵਿੱਚ ਵੱਡੀਆਂ ਤਬਦੀਲੀਆਂ
ਮੈਟਰੋ ਟਨਲ ਨਾਲ ਤੁਹਾਨੂੰ ਸਫ਼ਰ ਕਰਨ ਦੇ ਵਧੇਰੇ ਤਰੀਕੇ ਮਿਲਣਗੇ।
ਐਤਵਾਰ, 1 ਫਰਵਰੀ ਤੋਂ ਮੈਲਬੌਰਨ ਦਾ ਟ੍ਰਾਂਸਪੋਰਟ ਨੈੱਟਵਰਕ ਬਦਲ ਜਾਵੇਗਾ।
ਕ੍ਰੈਨਬਰਨ, ਪੈਕਨਹੈਮ ਅਤੇ ਸਨਬਰੀ ਲਾਈਨਾਂ ਦੀਆਂ ਸਾਰੀਆਂ ਟ੍ਰੇਨਾਂ ਮੈਟਰੋ ਟਨਲ ਰਾਹੀਂ ਚੱਲਣਗੀਆਂ।
ਤੁਹਾਨੂੰ ਹਰ ਹਫ਼ਤੇ 1,000 ਤੋਂ ਵੱਧ ਵਧੀਕ ਰੇਲ ਸੇਵਾਵਾਂ ਮਿਲਣਗੀਆਂ, ਅਤੇ ਇਨ੍ਹਾਂ ਤੱਕ ਸਿੱਧੀ ਪਹੁੰਚ ਮਿਲੇਗੀ:
- ਮੈਲਬੌਰਨ ਦੇ ਮੁੱਖ ਹਸਪਤਾਲਾਂ ਤੱਕ
- ਯੂਨੀਵਰਸਿਟੀਆਂ ਤੱਕ
- ਸੇਂਟ ਕਿਲਡਾ ਰੋਡ ਤੱਕ।
ਜ਼ਿਆਦਾਤਰ ਟ੍ਰੇਨ ਲਾਈਨਾਂ ਦੇ ਰੂਟ ਜਾਂ ਸਮਾਂ-ਸਾਰਣੀ ਵਿੱਚ ਤਬਦੀਲੀਆਂ ਹੋਣਗੀਆਂ, ਜਿਸ ਵਿੱਚ V/Line ਸੇਵਾਵਾਂ ਵੀ ਸ਼ਾਮਲ ਹਨ। ਅਸੀਂ ਕੁੱਝ ਬੱਸ ਰੂਟਾਂ ਨੂੰ ਵੀ ਅਪਡੇਟ ਕਰਾਂਗੇ, ਤਾਂ ਜੋ ਉਹ ਨਵੀਆਂ ਟ੍ਰੇਨ ਸੇਵਾਵਾਂ ਨਾਲ ਜੁੜ ਸਕਣ। ਨਵੀਆਂ ਬੱਸ ਸਮਾਂ-ਸਾਰਣੀਆਂ ਬਾਰੇ ਹੋਰ ਜਾਣੋ।
ਮੈਟਰੋ ਟਨਲ ਵਿੱਚ ਹੋਈਆਂ ਤਬਦੀਲੀਆਂ ਦਾ ਨਕਸ਼ਾ
1 ਫ਼ਰਵਰੀ ਤੋਂ ਮੈਟਰੋ ਟਨਲ ਰਾਹੀਂ ਰੂਟ ਵਿੱਚ ਹੋਈਆਂ ਤਬਦੀਲੀਆਂ ਦਿਖਾਉਂਦਾ ਨਕਸ਼ਾ।