ਨਵਾਂ ਬੱਸ ਰੂਟ 464 ਅਤੇ ਰੂਟ 463 ਵਿੱਚ ਸੁਧਾਰ
4 ਅਕਤੂਬਰ 2026 ਨੂੰ, ਅਸੀਂ ਵਾਟਰਗਾਰਡਨਜ਼ ਸਟੇਸ਼ਨ ਤੋਂ ਰੌਕਬੈਂਕ ਸਟੇਸ਼ਨ ਦੇ ਵਿਚਕਾਰ ਨਵਾਂ ਬੱਸ ਰੂਟ 464 ਸ਼ੁਰੂ ਕਰ ਰਹੇ ਹਾਂ, ਵਾਟਰਗਾਰਡਨਜ਼ ਸਟੇਸ਼ਨ ਤੋਂ ਕੈਰੋਲਾਈਨ ਸਪ੍ਰਿੰਗਜ਼ ਵਿਚਕਾਰ ਰੂਟ 463 ਦੀ ਸੇਵਾ ਵਿੱਚ ਸੁਧਾਰ ਕਰ ਰਹੇ ਹਾਂ, ਅਤੇ ਰੂਟ 461 ਨੂੰ ਬੰਦ ਕਰ ਰਹੇ ਹਾਂ।
4 ਅਕਤੂਬਰ 2026 ਨੂੰ, ਅਸੀਂ ਨਵਾਂ ਬੱਸ ਰੂਟ 464 ਸ਼ੁਰੂ ਕਰ ਰਹੇ ਹਾਂ, ਰੂਟ 463 ਦੀ ਸੇਵਾ ਵਿੱਚ ਸੁਧਾਰ ਕਰ ਰਹੇ ਹਾਂ ਅਤੇ ਰੂਟ 461 ਨੂੰ ਬੰਦ ਕਰ ਰਹੇ ਹਾਂ।
ਰੂਟ 461 ਨੂੰ ਬੰਦ ਕਰਨ ਨਾਲ ਜਨਤਕ ਆਵਾਜਾਈ ਸੇਵਾ ਦੀ ਪਹੁੰਚ ਵਿੱਚ ਕੋਈ ਕਮੀ ਨਹੀਂ ਆਵੇਗੀ, ਕਿਉਂਕਿ ਇਸ ਦਾ ਪੂਰਾ ਰੂਟ 463 ਅਤੇ 464 ਰਾਹੀਂ ਕਵਰ ਕੀਤਾ ਜਾਵੇਗਾ।
ਇਨ੍ਹਾਂ ਤਬਦੀਲੀਆਂ ਨਾਲ ਏਨਟਰੀ, ਡੀਨਸਾਈਡ ਅਤੇ ਫਰੇਜ਼ਰ ਰਾਈਜ਼ ਦੇ ਵਸਨੀਕਾਂ ਲਈ ਜਨਤਕ ਆਵਾਜਾਈ ਸੇਵਾਵਾਂ ਬਿਹਤਰ ਹੋਣਗੀਆਂ, ਅਤੇ ਵਾਟਰਗਾਰਡਨਜ਼ ਅਤੇ ਕੈਰੋਲਾਈਨ ਸਪ੍ਰਿੰਗਜ਼ ਵਿੱਚ ਸਕੂਲਾਂ, ਦੁਕਾਨਾਂ ਅਤੇ ਹੋਰ ਜਨਤਕ ਆਵਾਜਾਈ ਸੇਵਾਵਾਂ ਨਾਲ ਬਿਹਤਰ ਸੰਪਰਕ ਮਿਲੇਗਾ।
ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ:
- PTV ਐਪ ਡਾਊਨਲੋਡ ਕਰੋ
- ਜਰਨੀ ਪਲੈਨਰ ਦੀ ਵਰਤੋਂ ਕਰੋ
- ਰੂਟ 463 ਅਤੇ 464 ਦੀਆਂ ਸਮਾਂ-ਸਾਰਣੀਆਂ ਦੇਖੋ
- ਜਾਂ 1800 800 007 'ਤੇ ਫ਼ੋਨ ਕਰੋ।
ਨਵਾਂ ਰੂਟ 464, ਵਾਟਰਗਾਰਡਨਜ਼ ਸਟੇਸ਼ਨ – ਰੌਕਬੈਂਕ ਸਟੇਸ਼ਨ (ਏਨਟਰੀ ਰਾਹੀਂ)
- ਅਸੀਂ ਨਵਾਂ ਬੱਸ ਰੂਟ 464 ਸ਼ੁਰੂ ਕਰ ਰਹੇ ਹਾਂ, ਜੋ ਏਨਟਰੀ, ਡੀਨਸਾਈਡ ਅਤੇ ਫਰੇਜ਼ਰ ਰਾਈਜ਼ ਰਾਹੀਂ ਰੌਕਬੈਂਕ ਅਤੇ ਵਾਟਰਗਾਰਡਨਜ਼ ਸਟੇਸ਼ਨਾਂ ਨੂੰ ਜੋੜੇਗਾ।
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ, ਬੱਸਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਔਸਤਨ ਹਰ 20 ਮਿੰਟ ਬਾਅਦ ਚੱਲਣਗੀਆਂ। ਬਾਕੀ ਸਮੇਂ ਦੌਰਾਨ, ਬੱਸਾਂ ਹਰ 30 ਤੋਂ 40 ਮਿੰਟ ਬਾਅਦ ਚੱਲਣਗੀਆਂ।
- ਹਫ਼ਤੇ ਦੇ ਅਖੀਰ 'ਤੇ, ਬੱਸਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹਰ 20 ਮਿੰਟ ਬਾਅਦ ਚੱਲਣਗੀਆਂ। ਬਾਕੀ ਸਮਿਆਂ ਦੌਰਾਨ ਬੱਸਾਂ ਔਸਤਨ ਹਰ 40 ਮਿੰਟ ਬਾਅਦ ਚੱਲਣਗੀਆਂ।
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ, ਬੱਸਾਂ ਸਵੇਰੇ 4:58 ਵਜੇ ਤੋਂ ਰਾਤ 11:30 ਵਜੇ ਤੱਕ ਚੱਲਣਗੀਆਂ।
- ਸ਼ਨੀਵਾਰ ਨੂੰ, ਬੱਸਾਂ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਚੱਲਣਗੀਆਂ।
- ਐਤਵਾਰ ਨੂੰ, ਬੱਸਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੀਆਂ।
- ਰੂਟ 464 ਰੌਕਬੈਂਕ ਸਟੇਸ਼ਨ 'ਤੇ ਰੇਲ ਸੇਵਾਵਾਂ ਨਾਲ ਜੁੜੇਗਾ।
ਯਾਤਰੀਆਂ ਨੂੰ ਨਵੇਂ ਰੂਟ 464 ਦਾ ਨਕਸ਼ਾ ਅਤੇ ਸਮਾਂ-ਸਾਰਣੀ ਦੇਖਣੀ ਚਾਹੀਦੀ ਹੈ, ਅਤੇ ਸਫ਼ਰ ਕਰਨ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ।
ਰੂਟ 463 ਵਾਟਰਗਾਰਡਨ ਸਟੇਸ਼ਨ - ਕੈਰੋਲਾਈਨ ਸਪ੍ਰਿੰਗਜ਼ ਦੀ ਸੇਵਾ ਵਿੱਚ ਸੁਧਾਰ
- ਅਸੀਂ ਰੂਟ 463 ਨੂੰ ਹਿੱਲਸਾਈਡ ਤੋਂ ਕੈਰੋਲਾਈਨ ਸਪ੍ਰਿੰਗਜ਼ ਤੱਕ ਵਧਾ ਰਹੇ ਹਾਂ।
- ਰੂਟ 463 ਹਿੱਲਸਾਈਡ ਅਤੇ ਫਰੇਜ਼ਰ ਰਾਈਜ਼ ਨੂੰ ਕੈਰੋਲਾਈਨ ਸਪ੍ਰਿੰਗਜ਼ ਟਾਊਨ ਸੈਂਟਰ ਅਤੇ ਵਾਟਰਗਾਰਡਨਜ਼ ਸਟੇਸ਼ਨ ਨਾਲ ਜੋੜੇਗਾ।
- ਇਸ ਰੂਟ ਦਾ ਨਾਮ ਬਦਲ ਕੇ '463 ਵਾਟਰਗਾਰਡਨਜ਼ ਸਟੇਸ਼ਨ – ਕੈਰੋਲਾਈਨ ਸਪ੍ਰਿੰਗਜ਼' ਰੱਖਿਆ ਜਾਵੇਗਾ (ਮੌਜੂਦਾ ਨਾਮ ਵਾਟਰਗਾਰਡਨਜ਼ ਸਟੇਸ਼ਨ – ਹਿੱਲਸਾਈਡ, ਲੈਂਗਮੋਰ ਡਰਾਈਵ ਰਾਹੀਂ ਹੈ)।
- ਰੂਟ 463 ਦੀ ਨਵੀਂ ਸਮਾਂ-ਸਾਰਣੀ ਹੋਵੇਗੀ, ਜਿਸ ਵਿੱਚ ਸੇਵਾ ਦੇ ਘੰਟੇ ਵਧਾਏ ਜਾਣਗੇ, ਬੱਸਾਂ ਵਧੇਰੇ ਵਾਰ ਚੱਲਣਗੀਆਂ ਅਤੇ ਹਰ ਹਫ਼ਤੇ 194 ਵਾਧੂ ਸੇਵਾਵਾਂ ਹੋਣਗੀਆਂ।
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ, ਬੱਸਾਂ ਸਵੇਰੇ 5:09 ਵਜੇ ਤੋਂ ਸ਼ਾਮ 7 ਵਜੇ ਤੱਕ ਔਸਤਨ ਹਰ 20 ਮਿੰਟ ਬਾਅਦ ਚੱਲਣਗੀਆਂ। ਬਾਕੀ ਸਮਿਆਂ ਦੌਰਾਨ, ਬੱਸਾਂ ਹਰ 40 ਮਿੰਟ ਬਾਅਦ ਚੱਲਣਗੀਆਂ।
- ਹਫ਼ਤੇ ਦੇ ਅਖੀਰ 'ਤੇ, ਬੱਸਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਔਸਤਨ ਹਰ 20 ਮਿੰਟ ਬਾਅਦ ਚੱਲਣਗੀਆਂ। ਬਾਕੀ ਸਮਿਆਂ ਦੌਰਾਨ, ਬੱਸਾਂ ਹਰ 40 ਮਿੰਟ ਬਾਅਦ ਚੱਲਣਗੀਆਂ।
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ, ਬੱਸਾਂ ਸਵੇਰੇ 5:09 ਵਜੇ ਤੋਂ ਰਾਤ 11 ਵਜੇ ਤੱਕ ਚੱਲਣਗੀਆਂ।
- ਸ਼ਨੀਵਾਰ ਨੂੰ, ਬੱਸਾਂ ਸਵੇਰੇ 6 ਵਜੇ ਤੋਂ ਰਾਤ 11:30 ਵਜੇ ਤੱਕ ਚੱਲਣਗੀਆਂ।
- ਐਤਵਾਰ ਨੂੰ, ਬੱਸਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੀਆਂ।
- ਰੂਟ 463 ਵਾਟਰਗਾਰਡਨ ਸਟੇਸ਼ਨ 'ਤੇ ਰੇਲ ਸੇਵਾਵਾਂ ਨਾਲ ਜੁੜੇਗਾ।
ਯਾਤਰੀਆਂ ਨੂੰ ਨਵੇਂ ਰੂਟ 463 ਦਾ ਨਕਸ਼ਾ ਅਤੇ ਸਮਾਂ-ਸਾਰਣੀ ਦੇਖਣੀ ਚਾਹੀਦੀ ਹੈ, ਅਤੇ ਸਫ਼ਰ ਕਰਨ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ।
ਰੂਟ 461 ਵਾਟਰਗਾਰਡਨਜ਼ ਸਟੇਸ਼ਨ – ਕੈਰੋਲਾਈਨ ਸਪ੍ਰਿੰਗਜ਼ ਟਾਊਨ ਸੈਂਟਰ ਨੂੰ ਬੰਦ ਕਰਨਾ
- ਰੂਟ 461 ਨੂੰ ਬੰਦ ਕਰ ਦਿੱਤਾ ਜਾਵੇਗਾ।
- ਇਸ ਪੂਰੇ ਰੂਟ ਨੂੰ ਵਧਾਏ ਗਏ ਰੂਟ 463 ਅਤੇ ਨਵੇਂ ਰੂਟ 464 ਰਾਹੀਂ ਕਵਰ ਕੀਤਾ ਜਾਵੇਗਾ।
- ਜਨਤਕ ਆਵਾਜਾਈ ਸੇਵਾ ਦੀ ਪਹੁੰਚ ਵਿੱਚ ਕੋਈ ਕਮੀ ਨਹੀਂ ਆਵੇਗੀ।
- ਯਾਤਰੀ ਉਨ੍ਹਾਂ ਹੀ ਥਾਵਾਂ 'ਤੇ ਜਾਣ ਲਈ ਰੂਟ 463 ਅਤੇ 464 ਦੀਆਂ ਬੱਸਾਂ ਲੈ ਸਕਦੇ ਹਨ, ਜਿੱਥੇ ਉਹ ਪਹਿਲਾਂ ਰੂਟ 461 ਰਾਹੀਂ ਜਾਂਦੇ ਸਨ।
ਬੱਸ ਸਟਾਪਾਂ ਵਿੱਚ ਤਬਦੀਲੀਆਂ
ਸੜਕ ਅਤੇ ਬੁਨਿਆਦੀ ਢਾਂਚੇ ਦੇ ਚੱਲ ਰਹੇ ਕੰਮਾਂ ਕਾਰਨ, ਡੀਨਸਾਈਡ ਅਤੇ ਫਰੇਜ਼ਰ ਰਾਈਜ਼ ਵਿੱਚ ਬੱਸ ਰੂਟ 463 ਅਤੇ 464 ਦੇ ਕੁੱਝ ਬੱਸ ਸਟਾਪ ਤਬਦੀਲੀਆਂ ਲਾਗੂ ਹੋਣ ਤੱਕ ਤਿਆਰ ਨਹੀਂ ਹੋਣਗੇ।
ਹੇਠਾਂ ਦਿੱਤੇ ਨਵੇਂ ਬੱਸ ਸਟਾਪ ਐਤਵਾਰ, 4 ਅਕਤੂਬਰ ਨੂੰ ਤਿਆਰ ਨਹੀਂ ਹੋਣਗੇ, ਯਾਤਰੀ ਅਕਤੂਬਰ ਦੇ ਅਖੀਰ ਅਤੇ ਨਵੰਬਰ 2026 ਤੋਂ ਇਨ੍ਹਾਂ ਬੱਸ ਸਟਾਪਾਂ ਦੀ ਵਰਤੋਂ ਕਰ ਸਕਣਗੇ:
| ਇਲਾਕਾ | ਨਾ ਚੱਲਣ ਵਾਲੇ ਬੱਸ ਸਟਾਪ | ਬਦਲਵੇਂ ਬੱਸ ਸਟਾਪ |
|---|---|---|
| ਡੀਨਸਾਈਡ |
|
|
|
| |
|
| |
|
| |
|
| |
· ਟੇਲਰਜ਼ ਰੋਡ/ਔਬਰਨ ਡਰਾਈਵ (ਸਟਾਪ ID 29366 ਅਤੇ 29367) |
| |
|
| |
|
| |
|
| |
| ਫ੍ਰੇਜ਼ਰ ਰਾਈਜ਼ |
|
|
ਹੇਠਾਂ ਦਿੱਤੇ ਨਵੇਂ ਬੱਸ ਸਟਾਪ ਐਤਵਾਰ, 4 ਅਕਤੂਬਰ ਨੂੰ ਵਰਤੋਂ ਲਈ ਤਿਆਰ ਨਹੀਂ ਹੋਣਗੇ। ਟੇਲਰਜ਼ ਰੋਡ 'ਤੇ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ, ਇਹ ਬੱਸ ਸਟਾਪ ਯਾਤਰੀਆਂ ਦੀ ਵਰਤੋਂ ਲਈ 2027 ਦੇ ਮੱਧ ਤੋਂ ਅਖੀਰ ਤੱਕ ਖੁੱਲ੍ਹ ਜਾਣਗੇ:
| ਇਲਾਕਾ | ਨਾ ਚੱਲਣ ਵਾਲੇ ਬੱਸ ਸਟਾਪ | ਬਦਲਵੇਂ ਬੱਸ ਸਟਾਪ ਅਕਤੂਬਰ ਦੇ ਅਖੀਰ ਅਤੇ ਨਵੰਬਰ 2026 ਵਿੱਚ ਚਾਲੂ ਹੋਣਗੇ। |
| ਡੀਨਸਾਈਡ |
|
|
|
| |
|
|
ਹਟਾਏ ਜਾਣ ਵਾਲੇ ਬੱਸ ਸਟਾਪ
4 ਅਕਤੂਬਰ 2026 ਨੂੰ ਇਹ ਤਬਦੀਲੀਆਂ ਸ਼ੁਰੂ ਹੋਣ 'ਤੇ ਸੱਤ ਬੱਸ ਸਟਾਪ ਹਟਾ ਦਿੱਤੇ ਜਾਣਗੇ।
ਬੰਦ ਕੀਤੇ ਜਾਣ ਵਾਲੇ ਸਟਾਪਾਂ ਤੋਂ ਬਦਲਵੇਂ ਬੱਸ ਸਟਾਪ ਥੋੜ੍ਹੀ ਹੀ ਪੈਦਲ ਦੂਰੀ 'ਤੇ ਹਨ।
| ਇਲਾਕਾ | ਹਟਾਏ ਜਾਣ ਵਾਲੇ ਬੱਸ ਸਟਾਪ | ਬਦਲਵੇਂ ਬੱਸ ਸਟਾਪ |
|---|---|---|
| ਏਨਟਰੀ |
|
|
| ਹਿੱਲਸਾਈਡ |
|
|
| ਕੈਰੋਲਾਈਨ ਸਪ੍ਰਿੰਗਜ਼ |
|
|
| · |
|
|