
ਰੇਲਵੇ ਫਾਟਕਾਂ ‘ਤੇ ਭਾਰੀ ਵਾਹਨ - Heavy Vehicles at Level Crossings
ਹਮੇਸ਼ਾ ਹਰ ਰੇਲਵੇ ਫਾਟਕ ‘ਤੇ ਲੱਗੇ ਸੰਕੇਤਾਂ ਦੀ ਪਾਲਣਾ ਕਰੋ
ਭਾਵੇਂ ਤੁਸੀਂ ਬੀ-ਡਬਲ, ਟਿੱਪਰ ਜਾਂ ਰੋਡ ਟ੍ਰੇਨ ਚਲਾ ਰਹੇ ਹੋਵੋ, ਸੜਕ ਦੇ ਨਿਯਮਾਂ ਅਤੇ ਹਰ ਰੇਲਵੇ ਫਾਟਕ ‘ਤੇ ਲੱਗੇ ਸੰਕੇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
'ਸਟਾਪ' ਦੇ ਸੰਕੇਤ ਨੂੰ ਖੁੰਝਾਉਣਾ ਜਾਂ 'ਗਿਵ ਵੇਅ' ਨੂੰ ਅਣਡਿੱਠਾ ਕਰਨਾ ਨਾ ਸਿਰਫ਼ ਤੁਹਾਡੇ ਲਈ, ਸਗੋਂ ਦੂਜਿਆਂ ਲਈ ਵੀ ਘਾਤਕ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੇ ਲਈ ਨਹੀਂ ਰੁਕਦੇ, ਤਾਂ ਘਰ ਵਿੱਚ ਤੁਹਾਡੀ ਉਡੀਕ ਕਰ ਰਹੇ ਜੀਆਂ ਲਈ ਰੁਕੋ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ?
1. ਹਮੇਸ਼ਾ ਸੰਕੇਤਾਂ ਦੀ ਪਾਲਣਾ ਕਰੋ
'ਸਟਾਪ' ਦੇ ਸੰਕੇਤ ਦਾ ਅਰਥ ਹੈ ਰੁੱਕੋ।
'ਗਿਵ ਵੇਅ' ਦੇ ਸੰਕੇਤ ਦਾ ਅਰਥ ਹੈ ਰਸਤਾ ਦਿਓ।
ਹਮੇਸ਼ਾ ਦੋਵੇਂ ਪਾਸੇ ਤੋਂ ਟ੍ਰੇਨ ਆਉਣ ਦੀ ਜਾਂਚ ਕਰੋ ਅਤੇ ਪਹਿਲਾਂ ਤੋਂ ਹੀ ਰੁਕਣ ਲਈ ਤਿਆਰ ਰਹੋ।
2. ਲੰਬੇ ਵਾਹਨਾਂ ਨਾਲ ਵਧੇਰੇ ਸਾਵਧਾਨੀ ਵਰਤੋਂ
ਭਾਰੀ ਵਾਹਨਾਂ ਨੂੰ ਰੁਕਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।
ਯਕੀਨੀ ਬਣਾਓ ਕਿ ਤੁਸੀਂ ਸੁਰੱਖਿਅਤ ਰਫ਼ਤਾਰ ‘ਤੇ ਗੱਡੀ ਚਲਾ ਰਹੇ ਹੋ ਅਤੇ ਹਰ ਰੇਵਲੇ ਫਾਟਕ ‘ਤੇ ਸਾਵਧਾਨੀ ਨਾਲ ਪਹੁੰਚੋ।
ਕਦੇ ਵੀ ਰੇਲਵੇ ਪਟੜੀਆਂ ਪਾਰ ਕਰਨ ਦਾ ਖ਼ਤਰਾ ਨਾ ਲਵੋ ਜੇਕਰ ਉਨ੍ਹਾਂ ਨੂੰ ਪਾਰ ਕਰਨ ਲਈ ਕਾਫ਼ੀ ਜਗ੍ਹਾ ਨਾ ਹੋਵੇ।
3. ਕਦੇ ਵੀ ਪਟੜੀਆਂ 'ਤੇ ਕਤਾਰ ਵਿੱਚ ਨਾ ਖੜ੍ਹੋ
ਜੇਕਰ ਅੱਗੇ ਟ੍ਰੈਫਿਕ ਰੁਕਿਆ ਹੋਇਆ ਹੈ, ਤਾਂ ਅੱਗੇ ਵੱਧਣ ਤੋਂ ਪਹਿਲਾਂ ਦੂਜੇ ਪਾਸੇ ਲੰਘਣ ਲਈ ਕਾਫ਼ੀ ਜਗ੍ਹਾ ਹੋਣ ਤੱਕ ਉਡੀਕ ਕਰੋ।
ਪਟੜੀਆਂ 'ਤੇ ਫਸ ਜਾਣਾ ਤੁਹਾਨੂੰ - ਅਤੇ ਹੋਰਾਂ ਨੂੰ - ਗੰਭੀਰ ਖ਼ਤਰੇ ਵਿੱਚ ਪਾਉਂਦਾ ਹੈ।
4. ਸੁਚੇਤ ਰਹੋ, ਖ਼ਾਸ ਕਰਕੇ ਜਾਣੇ-ਪਛਾਣੇ ਰਸਤਿਆਂ 'ਤੇ
ਜ਼ਿਆਦਾਤਰ ਹਾਦਸੇ ਉਨ੍ਹਾਂ ਸੜਕਾਂ 'ਤੇ ਹੁੰਦੇ ਹਨ, ਜੋ ਡਰਾਈਵਰ ਹਰ ਰੋਜ਼ ਵਰਤਦੇ ਹਨ।
ਲਾਪਰਵਾਹ ਨਾ ਬਣੋ – ਹਰ ਰੇਲਵੇ ਫਾਟਕ ‘ਤੇ ਚੌਕਸ ਰਹੋ।
ਹਰ ਫਾਟਕ। ਹਰ ਵਾਰ।
ਵਿਕਟੋਰੀਆ ਵਿੱਚ 1,000 ਤੋਂ ਵੱਧ ਰੇਲਵੇ ਫਾਟਕ ਹਨ।
ਹਰ ਇੱਕ ਵੱਖਰਾ ਹੈ।
ਕੁੱਝ ‘ਤੇ ਬੂਮ ਗੇਟ ਅਤੇ ਲਾਈਟਾਂ ਲੱਗੀਆਂ ਹਨ; ਕੁੱਝ ‘ਤੇ ਸਿਰਫ਼ ਸੰਕੇਤ ਲੱਗੇ ਹੋਏ ਹਨ।
ਭਾਵੇਂ ਜੋ ਵੀ ਹੋਵੇ, ਨਿਯਮ ਇੱਕੋ ਹੀ ਹਨ: ਹਮੇਸ਼ਾ ਸੰਕੇਤਾਂ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਓ।
"ਜੇਕਰ ਤੁਸੀਂ ਆਪਣੇ ਲਈ ਨਹੀਂ ਰੁਕਦੇ, ਤਾਂ ਉਨ੍ਹਾਂ ਲਈ ਰੁਕੋ।"
ਇਹ ਯਾਦ ਦਿਵਾਉਂਦਾ ਹੈ ਕਿ ਹਮੇਸ਼ਾ ਕੋਈ ਨਾ ਕੋਈ ਤੁਹਾਡੇ ਘਰ ਸੁਰੱਖਿਅਤ ਪਹੁੰਚਣ ਦੀ ਉਡੀਕ ਕਰ ਰਿਹਾ ਹੁੰਦਾ ਹੈ।
ਸੰਕੇਤਾਂ ਦੀ ਪਾਲਣਾ ਕਰੋ। ਇੱਕ ਜ਼ਿੰਦਗੀ ਬਚਾਓ।
ਭਾਰੀ ਵਾਹਨ ਚਲਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ — ਖ਼ਾਸ ਕਰਕੇ ਰੇਲਵੇ ਫਾਟਕ ਦੇ ਨੇੜੇ।
ਭਾਵੇਂ ਤੁਸੀਂ ਬੀ-ਡਬਲ, ਟਿੱਪਰ, ਜਾਂ ਰੋਡ ਟ੍ਰੇਨ ਚਲਾ ਰਹੇ ਹੋ, ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਸਾਰੇ ਸੜਕ ਨਿਯਮਾਂ ਅਤੇ ਸੰਕੇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
ਰੇਲਵੇ ਫਾਟਕ ‘ਤੇ ਨਾ ਰੁਕਣਾ ਜਾਂ ਰਸਤਾ ਨਾ ਦੇਣਾ ਗੰਭੀਰ ਨਤੀਜੇ ਨਿੱਕਲਣ ਦਾ ਕਾਰਨ ਬਣ ਸਕਦਾ ਹੈ।
ਜੇਕਰ ਤੁਸੀਂ ਆਪਣੇ ਲਈ ਨਹੀਂ ਰੁਕਦੇ, ਤਾਂ ਉਹਨਾਂ ਲੋਕਾਂ ਲਈ ਰੁਕੋ ਜੋ ਸੁਰੱਖਿਅਤ ਢੰਗ ਨਾਲ ਘਰ ਪਹੁੰਚਣ ਲਈ ਤੁਹਾਡੇ 'ਤੇ ਨਿਰਭਰ ਕਰਦੇ ਹਨ।
ਮੁੱਖ ਸੁਰੱਖਿਆ ਵਿਚਾਰ
- ਸਾਰੇ ਸੰਕੇਤਾਂ ਅਤੇ ਸੜਕ ਨਿਯਮਾਂ ਦੀ ਪਾਲਣਾ ਕਰੋ 'ਸਟਾਪ' ਸੰਕੇਤ ਦਾ ਮਤਲਬ ਹੈ ਕਿ ਪੂਰੀ ਤਰ੍ਹਾਂ ਰੁਕਣਾ ਜ਼ਰੂਰੀ ਹੈ।
‘ਗਿਵ ਵੇਅ’ ਸੰਕੇਤ ਦਾ ਮਤਲਬ ਹੈ ਕਿ ਸਾਵਧਾਨੀ ਅਤੇ ਆਉਣ ਵਾਲੀ ਕਿਸੇ ਵੀ ਟ੍ਰੇਨ ਨੂੰ ਰਸਤਾ ਦੇਣਾ ਜ਼ਰੂਰੀ ਹੈ।
ਹਮੇਸ਼ਾ ਦੋਵੇਂ ਪਾਸੇ ਧਿਆਨ ਨਾਲ ਦੇਖੋ ਅਤੇ ਫਾਟਕ ਤੋਂ ਕਾਫ਼ੀ ਪਹਿਲਾਂ ਹੀ ਚੰਗੀ ਤਰ੍ਹਾਂ ਰੁਕਣ ਲਈ ਤਿਆਰ ਰਹੋ।
- ਰੁਕਣ ਲਈ ਵਾਧੂ ਸਮਾਂ ਅਤੇ ਦੂਰੀ ਰੱਖੋ
ਭਾਰੀ ਵਾਹਨਾਂ ਨੂੰ ਰੁਕਣ ਲਈ ਵੱਧ ਦੂਰੀ ਦੀ ਲੋੜ ਹੁੰਦੀ ਹੈ।
ਸੁਰੱਖਿਅਤ ਰਫ਼ਤਾਰ ਨਾਲ ਚਲਾਓ ਅਤੇ ਹਰ ਫਾਟਕ ‘ਤੇ ਸਾਵਧਾਨੀ ਨਾਲ ਪਹੁੰਚੋ।
ਕਦੇ ਵੀ ਲੰਘਣ ਦੀ ਕੋਸ਼ਿਸ਼ ਨਾ ਕਰੋ, ਜਦੋਂ ਤੱਕ ਤੁਹਾਨੂੰ ਪੂਰਾ ਯਕੀਨ ਨਾ ਹੋਵੇ ਕਿ ਪਟੜੀਆਂ ਨੂੰ ਪੂਰੀ ਤਰ੍ਹਾਂ ਪਾਰ ਕਰਨ ਲਈ ਕਾਫ਼ੀ ਜਗ੍ਹਾ ਹੈ।
- ਰੇਲ ਪਟੜੀਆਂ ‘ਤੇ ਕਤਾਰ ਵਿੱਚ ਖੜ੍ਹਣ ਤੋਂ ਬਚੋ
ਕਦੇ ਵੀ ਫਾਟਕ ਵਿੱਚ ਦਾਖ਼ਲ ਨਾ ਹੋਵੋ, ਜਦੋਂ ਤੱਕ ਦੂਜੇ ਪਾਸੇ ਤੁਹਾਡੇ ਪੂਰੇ ਵਾਹਨ ਲਈ ਕਾਫ਼ੀ ਜਗ੍ਹਾ ਨਾ ਹੋਵੇ।
ਪਟੜੀਆਂ ‘ਤੇ ਕਤਾਰ ਵਿੱਚ ਖੜ੍ਹਨਾ, ਟ੍ਰੇਨ ਦੇ ਆਉਣ ਦੀ ਸਥਿਤੀ ਵਿੱਚ ਵੱਡਾ ਖ਼ਤਰਾ ਪੈਦਾ ਕਰਦਾ ਹੈ।
- ਸੁਚੇਤ ਰਹੋ— ਭਾਵੇਂ ਰਸਤਾ ਜਾਣ-ਪਛਾਣ ਵਾਲਾ ਹੀ ਕਿਉਂ ਨਾ ਹੋਵੇ
ਹੋਰ ਜਾਣੋ
ਵਧੇਰੇ ਜਾਣਕਾਰੀ ਅਤੇ ਸਰੋਤਾਂ ਲਈ, ਸਾਡੇ ਭਾਰੀ ਵਾਹਨਾਂ ਲਈ ਸੜਕ ਸੁਰੱਖਿਆ ਪੰਨੇ ਵੇਖੋ।
ਆਓ, ਸਾਰੇ ਮਿਲ ਕੇ ਵਿਕਟੋਰੀਆ ਦੀਆਂ ਸੜਕਾਂ ਅਤੇ ਰੇਲਵੇ ਫਾਟਕਾਂ ਨੂੰ ਸਾਰੇ ਸੜਕ ਉਪਭੋਗਤਾਵਾਂ ਲਈ ਸੁਰੱਖਿਅਤ ਬਣਾਈਏ।