Punjabi

ਭੋਜਨ ਡਿਲੀਵਰੀ ਕਰਨ ਵਾਲੇ - Food delivery riders - Punjabi

ਤੁਸੀਂ ਬਾਈਕ, ਈ-ਬਾਈਕ, ਮੋਟਰ ਸਕੂਟਰ, ਜਾਂ ਮੋਟਰਸਾਈਕਲਾਂ ਦੀ ਵਰਤੋਂ ਕਰਕੇ ਭੋਜਨ ਡਿਲੀਵਰੀ ਦਾ ਕੰਮ ਕਰ ਸਕਦੇ ਹੋ।


ਸੁਰੱਖਿਆ ਸਲਾਹ ਵੀਡੀਓ (Safety advice videos)

ਅੰਨ੍ਹੇ ਚਟਾਕ (Blind spots)

 

ਕਾਰ ਦਾ ਦਰਵਾਜ਼ਾ (Car dooring)

ਮੈਪਿੰਗ ਐਪਸ (Mapping Apps)

ਮੌਸਮ (Weather)

 

ਸਾਰੇ ਸਵਾਰਾਂ ਲਈ ਸਭ ਦੀ ਸੁਰੱਖਿਆ ਲਈ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਤੁਹਾਨੂੰ ਆਪਣੀ ਅਗਲੀ ਡਿਲੀਵਰੀ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਣ ਅਤੇ ਆਪਣੀ ਕਮਾਈ ਜਾਰੀ ਰੱਖਣ ਵਿੱਚ ਸਹਾਇਤਾ ਕਰੇਗਾ।

ਸੜਕੀ ਨਿਯਮਾਂ ਦੀ ਪਾਲਣਾ ਕਰੋ

  • ਪੈਦਲ ਚਾਲਕਾਂ ਨੂੰ ਸੁਰੱਖਿਅਤ ਰੱਖਣ ਲਈ - ਸੜਕ 'ਤੇ ਚੱਲੋ, ਨਾ ਕਿ ਫੁੱਟਪਾਥ 'ਤੇ।
  • ਲਾਲ ਬੱਤੀਆਂ ਅਤੇ “ਸਟੌਪ” ਸਾਈਨਾਂ ‘ਤੇ ਰੁਕੋ - ਇਹ ਯਕੀਨੀ ਬਣਾਉਣ ਲਈ ਕਿ ਸਾਰੇ ਸੜਕ ਵਰਤੋਂਕਾਰਾਂ ਲਈ ਚੌਰਾਹੇ ਸੁਰੱਖਿਅਤ ਹਨ।
  • ਜੇਕਰ ਤੁਹਾਨੂੰ ਆਪਣੇ ਮੋਬਾਈਲ ਫ਼ੋਨ 'ਤੇ ਸਕ੍ਰੌਲ ਕਰਨ ਦੀ ਲੋੜ ਹੈ ਤਾਂ  ਰੁਕ ਜਾਓ - ਧਿਆਨ ਕੇਂਦਰਿਤ ਰੱਖਣ ਅਤੇ ਆਪਣੀਆਂ ਨਜ਼ਰਾਂ ਸੜਕ 'ਤੇ ਰੱਖਣ ਲਈ (ਹੇਠਾਂ ਹੋਰ ਜਾਣਕਾਰੀ ਪੜ੍ਹੋ)।
  • ਕਿਰਾਏ ‘ਤੇ ਲੈਣ ਜਾਂ ਖ਼ਰੀਦਣ ਤੋਂ ਪਹਿਲਾਂ ਜਾਂਚ-ਪੜਤਾਲ ਕਰੋ ਕਿ ਤੁਹਾਡੀ ਈ-ਬਾਈਕ ਕਾਨੂੰਨੀ ਹੈ। ਵਿਕਟੋਰੀਆ ਦੀਆਂ ਸੜਕਾਂ 'ਤੇ ਸਵਾਰੀ ਕਰਨ ਲਈ ਸਿਰਫ਼ ਦੋ ਕਿਸਮਾਂ ਦੀਆਂ ਈ-ਬਾਈਕਾਂ ਹੀ ਕਾਨੂੰਨੀ ਹਨ। ਹਰੇਕ ਕਿਸਮ ਲਈ ਕੁੱਝ ਖ਼ਾਸ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜੇਕਰ ਤੁਹਾਨੂੰ ਪੱਕਾ ਨਹੀਂ ਪਤਾ ਹੈ ਹੈ ਕਿ ਤੁਹਾਡੀ ਈ-ਬਾਈਕ ਕਾਨੂੰਨੀ ਹੈ ਜਾਂ ਨਹੀਂ, ਤਾਂ ਸਾਈਕਲ ਮਕੈਨਿਕ ਤੋਂ ਪਤਾ ਕਰੋ।

ਜੇਕਰ ਤੁਸੀਂ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਜੁਰਮਾਨੇ ਲੱਗਦੇ ਹਨ।

ਯਕੀਨੀ ਬਣਾਓ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਅਤੇ ਹੋਰਾਂ ਨਾਲ ਸੜਕ ਨੂੰ ਕਿਵੇਂ ਸੁਰੱਖਿਅਤ ਤਰੀਕੇ ਨਾਲ ਸਾਂਝਾ ਕਰਨਾ ਹੈ।

ਸੜਕ ਸੁਰੱਖਿਆ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਸਾਰੇ ਆਪਣਾ ਹਿੱਸਾ ਪੂਰਾ ਕਰਦੇ ਹਾਂ, ਤਾਂ ਹਰ ਕੋਈ ਸੁਰੱਖਿਅਤ ਘਰ ਪਹੁੰਚਦਾ ਹੈ।

ਮਹੱਤਵਪੂਰਨ ਯਾਦ ਰੱਖਣ ਯੋਗ ਗੱਲਾਂ  

ਸਾਰੇ ਸਵਾਰਾਂ ਲਈ:

  • ਆਪਣੇ ਰੁਜ਼ਗਾਰਦਾਤਾ ਦੁਆਰਾ ਦਿੱਤੀ ਗਈ ਸੁਰੱਖਿਆ ਟ੍ਰੇਨਿੰਗ ਨੂੰ ਪੂਰਾ ਕਰੋ।
  • ਦੂਰੋਂ ਨਜ਼ਰ ਆਉਣ ਵਾਲੇ ਅਤੇ ਚਮਕਣ ਵਾਲੇ ਕੱਪੜੇ ਪਹਿਨੋ।
  • ਟਰੱਕਾਂ ਅਤੇ ਬੱਸਾਂ ਨੂੰ ਨਾ ਦਿੱਖਣ ਵਾਲੇ ਬਲਾਇੰਡ ਸਪੌਟ ਸਥਾਨਾਂ ਤੋਂ ਸੁਚੇਤ ਰਹੋ।/ਟਰੱਕਾਂ ਅਤੇ ਬੱਸਾਂ ਦੇ ਉਹ ਹਿੱਸੇ ਤੋਂ ਸੁਚੇਤ ਰਹੋ ਜਿੱਥੋਂ ਡਰਾਈਵਰ ਤੁਹਾਨੂੰ ਨਹੀਂ ਦੇਖ ਸਕਦਾ।
  • ਮੀਂਹ ਵਿੱਚ ਸਵਾਰੀ ਕਰਦੇ ਸਮੇਂ ਵਧੇਰੇ ਸਾਵਧਾਨ ਰਹੋ। ਟ੍ਰਾਮ ਦੀਆਂ ਪਟੜੀਆਂ ਫਿਸਲਣ ਵਾਲੀਆਂ ਹੁੰਦੀਆਂ ਹਨ। ਉਹਨਾਂ ਨੂੰ ਕੋਣ ‘ਤੇ ਪਾਰ ਕਰਨਾ ਸਭ ਤੋਂ ਸੁਰੱਖਿਅਤ ਹੁੰਦਾ ਹੈ।
  • ਆਪਣੇ ਸਾਜੋ-ਸਾਮਾਨ  — ਆਪਣੇ ਸਾਈਕਲ, ਮੋਬਾਈਲ ਫ਼ੋਨ, ਹੈਲਮੇਟ ਅਤੇ ਡਿਲੀਵਰੀ ਬੈਗ ਦੀ ਜਾਂਚ ਅਤੇ ਦੇਖਭਾਲ ਕਰੋ।
  • ਹੇਠਾਂ ਮੋਬਾਈਲ ਫ਼ੋਨ ਬਾਰੇ ਨਿਯਮਾਂ ਨੂੰ ਪੜ੍ਹੋ।

ਸਾਈਕਲ ਸਵਾਰ

  • ਆਪਣੇ ਮੈਪ ਐਪ ਨੂੰ “ਬਾਈਕ” ਅਤੇ “ਆਡੀਓ ਮੋਡ” ‘ਤੇ ਸੈੱਟ ਕਰੋ।
  • ਆਪਣੇ ਆਸ-ਪਾਸ ਦੇ ਹਾਲਾਤਾਂ ‘ਤੇ ਧਿਆਨ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਦੂਰੋਂ ਨਜ਼ਰ ਆਉਂਦੇ ਹੋ, ਅਤੇ ਕਾਰ ਦੇ ਦਰਵਾਜ਼ੇ ਅਚਾਨਕ ਖੁੱਲ੍ਹਣ ਪ੍ਰਤੀ ਧਿਆਨ ਰੱਖੋ।
  • ਤੁਹਾਨੂੰ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰਨ ਵਾਲਾ ਹੈਲਮਟ ਪਹਿਨਣਾ ਲਾਜ਼ਮੀ ਹੈ
  • ਲੰਬੀਆਂ ਬਾਹਾਂ ਵਾਲੇ ਕੱਪੜੇ ਅਤੇ ਪੂਰੀ ਤਰ੍ਹਾਂ ਬੰਦ ਜੁੱਤੇ ਪਹਿਨੋ।

ਮੋਟਰ ਵਾਲੇ ਸਕੂਟਰ ਅਤੇ ਮੋਟਰਸਾਈਕਲ ਸਵਾਰ

ਮੋਬਾਈਲ ਫ਼ੋਨ ਦੀ ਵਰਤੋਂ

ਤੁਸੀਂ ਆਪਣੇ ਫ਼ੋਨ ਦੀ ਵਰਤੋਂ ਇਸ ਤਰ੍ਹਾਂ ਕਰ ਸਕਦੇ ਹੋ:

  • ਜੇਕਰ ਫ਼ੋਨ ਹੋਲਡਰ ਵਿੱਚ ਲੱਗਿਆ ਹੋਵੇ ਅਤੇ ਤੁਹਾਡੀ ਸਾਈਕਲ 'ਤੇ ਲੱਗਿਆ ਹੋਇਆ ਹੋਵੇ (ਜਾਂ ਜੇਬ ਜਾਂ ਬੈਗ ਵਿੱਚ ਰੱਖਿਆ ਗਿਆ ਹੋਵੇ):
    • ਰਸਤੇ ਦੇਖਣ ਲਈ
    • ਕੰਮ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਲਈ
    • ਹੱਥ ਲਗਾਏ ਬਗ਼ੈਰ ਸੁਣਨ ਲਈ  

ਇਹ ਕਰਨਾ ਗ਼ੈਰ-ਕਾਨੂੰਨੀ ਹੈ:

  • ਸਵਾਰੀ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਹੱਥ ਵਿੱਚ ਫੜ੍ਹਕੇ ਵਰਤੋਂ ਕਰਨਾ
  • ਸਵਾਰੀ ਕਰਦੇ ਸਮੇਂ ਆਪਣੇ ਫ਼ੋਨ 'ਤੇ ਸਕ੍ਰੌਲ ਕਰੋ।
  • ਟ੍ਰੈਫਿਕ ਲਾਈਟਾਂ 'ਤੇ ਜਾਂ ਰੁਕੇ ਹੋਏ ਟ੍ਰੈਫਿਕ ਵਿੱਚ ਆਪਣੇ ਫ਼ੋਨ 'ਤੇ ਸਕ੍ਰੌਲ ਕਰੋ।

ਜੇਕਰ ਤੁਹਾਨੂੰ ਇਹ ਕੰਮ ਕਰਨ ਲਈ ਆਪਣੇ ਫ਼ੋਨ ਦੀ ਵਰਤੋਂ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਪਹਿਲਾਂ ਸੁਰੱਖਿਅਤ ਢੰਗ ਇੱਕ ਪਾਸੇ ਰੁਕਣਾ ਚਾਹੀਦਾ ਹੈ।

ਸੜਕੀ ਨਿਯਮ