ਨਵੀਂ ਬੱਸ ਸੇਵਾ - ਮਾਊਂਟ ਐਟਕਿੰਸਨ, ਗ੍ਰੈਂਡਵਿਊ, ਰੌਕਬੈਂਕ
ਅਸੀਂ ਪਹਿਲੀ ਵਾਰ ਮਾਊਂਟ ਐਟਕਿੰਸਨ ਅਤੇ ਰੌਕਬੈਂਕ ਸਟੇਸ਼ਨ ਵਿਚਕਾਰ ਜੁੜਨਾ ਆਸਾਨ ਬਣਾਉਣ ਲਈ, ਇੱਕ ਨਵੀਂ ਬੱਸ ਸੇਵਾ 140A ਸ਼ੁਰੂ ਕਰ ਰਹੇ ਹਾਂ।
ਇਸ ਪੰਨੇ 'ਤੇ.
28 ਜੂਨ 2026 ਤੋਂ, ਨਵਾਂ ਬੱਸ ਰੂਟ 140A ਮਾਊਂਟ ਐਟਕਿੰਸਨ ਤੋਂ ਰੌਕਬੈਂਕ ਸਟੇਸ਼ਨ ਸਾਊਥ ਰੌਕਬੈਂਕ, ਗ੍ਰੈਂਡਵਿਊ ਅਤੇ ਮਾਊਂਟ ਐਟਕਿੰਸਨ ਦੇ ਰਿਹਾਇਸ਼ੀ ਇਲਾਕਿਆਂ ਨੂੰ ਸੇਵਾ ਪ੍ਰਦਾਨ ਕਰੇਗਾ, ਜਿਸ ਨਾਲ ਰੌਕਬੈਂਕ ਸਟੇਸ਼ਨ, ਨੌਕਰੀਆਂ ਅਤੇ ਨੇੜਲੇ ਇਲਾਕਿਆਂ ਤੱਕ ਪਹੁੰਚਣਾ ਹੋਰ ਆਸਾਨ ਹੋ ਜਾਵੇਗਾ।
ਮਾਊਂਟ ਐਟਕਿੰਸਨ ਤੋਂ ਰੌਕਬੈਂਕ ਸਟੇਸ਼ਨ 140A ਰੂਟ
- ਹਰ ਹਫ਼ਤੇ 572 ਨਵੀਆਂ ਬੱਸ ਯਾਤਰਾਵਾਂ
- ਬੱਸਾਂ ਹਫ਼ਤੇ ਦੇ ਸੱਤੋਂ ਦਿਨ ਸਵੇਰੇ ਤੜ੍ਹਕੇ ਤੋਂ ਦੇਰ ਰਾਤ ਤੱਕ ਚੱਲਣਗੀਆਂ:
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ ਸਵੇਰੇ 5.15 ਵਜੇ ਤੋਂ ਰਾਤ 11.30 ਵਜੇ ਤੱਕ
- ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ ਰਾਤ 11.30 ਵਜੇ ਤੱਕ
- ਐਤਵਾਰ ਨੂੰ ਸਵੇਰੇ 6 ਵਜੇ ਤੋਂ ਰਾਤ 10.30 ਵਜੇ ਤੱਕ
- ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਬੱਸਾਂ ਲਗਭਗ ਹਰ 20 ਮਿੰਟ ਬਾਅਦ ਚੱਲਣਗੀਆਂ, ਅਤੇ ਉਸ ਤੋਂ ਬਾਅਦ ਰਾਤ 10 ਵਜੇ ਤੱਕ ਹਰ 40 ਮਿੰਟ ਬਾਅਦ ਚੱਲਣਗੀਆਂ।
- ਵੀਕਐਂਡ ਦੌਰਾਨ, ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਬੱਸਾਂ ਲਗਭਗ ਹਰ 40 ਮਿੰਟ ਬਾਅਦ ਚੱਲਣਗੀਆਂ।
ਕਿਰਪਾ ਕਰਕੇ ਧਿਆਨ ਦਿਓ: ਅਸੀਂ ਜਿੰਨੀ ਜਲਦੀ ਸੰਭਵ ਹੋ ਸਕੇ ਸੇਵਾ ਸ਼ੁਰੂ ਕਰਨ ਲਈ ਰੂਟ 140A ਨੂੰ ਤਰਜੀਹੀ ਤੌਰ 'ਤੇ ਲਾਗੂ ਕੀਤਾ ਹੈ। ਸੇਵਾ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਲਈ, ਰੂਟ 140A 'ਤੇ ਅਸਥਾਈ ਤੌਰ 'ਤੇ ਉੱਚੀ-ਫਲੋਰ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ।
ਇਸ ਤੋਂ ਬਾਅਦ, ਅਤੇ ਜਿਵੇਂ ਹੀ ਉਪਲਬਧ ਹੋਣਗੀਆਂ, ਇਸ ਰੂਟ 'ਤੇ ਨੀਵੀਂ-ਫਲੋਰ ਵਾਲੀਆਂ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਜੇਕਰ ਤੁਹਾਨੂੰ ਅਪੰਗਤਾ ਪਹੁੰਚਯੋਗ ਸੇਵਾ ਦੀ ਲੋੜ ਹੈ, ਤਾਂ ਯਾਤਰਾ ਕਰਨ ਤੋਂ ਪਹਿਲਾਂ ਬੱਸ ਅੱਡੇ 'ਤੇ ਡਰਾਈਵਰ ਨਾਲ ਗੱਲ ਕਰੋ ਜਾਂ ਟ੍ਰਾਂਜ਼ਿਟ ਸਿਸਟਮ ਵਿਕਟੋਰੀਆ ਨਾਲ 03 9283 7930 'ਤੇ ਸੰਪਰਕ ਕਰੋ। ਤੁਹਾਡੇ ਲਈ ਰੌਕਬੈਂਕ ਸਟੇਸ਼ਨ ਤੱਕ ਜਾਂ ਉੱਥੋਂ ਅਪੰਗਤਾ ਪਹੁੰਚਯੋਗ ਟੈਕਸੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਜਿੱਥੇ ਤੁਸੀਂ V/Line ਰੇਲ ਸੇਵਾਵਾਂ ਜਾਂ ਰੂਟ 444 ਨਾਲ ਅੱਗੇ ਦੀ ਯਾਤਰਾ ਲਈ ਜੁੜ ਸਕਦੇ ਹੋ।
2026 ਦੇ ਅੰਤ ਵਿੱਚ ਇਸ ਦਾ ਟਾਰਨੈੱਟ ਸਟੇਸ਼ਨ ਤੱਕ ਵਿਸਥਾਰ ਕੀਤਾ ਜਾਵੇਗਾ
2026 ਦੇ ਅਖੀਰ ਵਿੱਚ ਹਾਈਲਾਈਨ ਅਤੇ ਕਿਰਕਪੈਟ੍ਰਿਕ ਬੁਲੇਵਾਰਡਾਂ 'ਤੇ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ, 140A ਰੂਟ ਨੂੰ ਮਾਊਂਟ ਐਟਕਿੰਸਨ ਤੋਂ ਟਾਰਨੈੱਟ ਸਟੇਸ਼ਨ ਤੱਕ ਵਧਾ ਦਿੱਤਾ ਜਾਵੇਗਾ। ਬੱਸਾਂ ਹੁਣ ਗ੍ਰੈਂਡ ਬੁਲੇਵਾਰਡ ਅਤੇ ਕਲਾਰਾ ਐਵੇਨਿਊ ਰਾਹੀਂ ਨਹੀਂ ਚੱਲਣਗੀਆਂ।
ਆਉਣ ਵਾਲੇ ਮਹੀਨਿਆਂ ਵਿੱਚ ਹੋਰ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।
ਆਪਣੀ ਯਾਤਰਾ ਦੀ ਯੋਜਨਾ ਬਣਾਓ
ਆਪਣੇ ਨਵੇਂ ਬੱਸ, ਕੋਚ ਅਤੇ ਰੇਲ ਸੰਪਰਕਾਂ ਦੀ ਜਾਣਕਾਰੀ ਲੈਣ ਲਈ, Journey Planner (ਜਰਨੀ ਪਲੈਨਰ) ਦੀ ਵਰਤੋਂ ਕਰਕੇ ਪਹਿਲਾਂ ਤੋਂ ਯੋਜਨਾ ਬਣਾਓ।
- PTV ਐਪ ਡਾਊਨਲੋਡ ਕਰੋ
- ਨਵੀਂ 140A ਸਮਾਂ-ਸਾਰਣੀ ਵੇਖੋ।
- 1800 800 007 'ਤੇ ਫ਼ੋਨ ਕਰੋ।
140A ਰੌਕਬੈਂਕ ਸਟੇਸ਼ਨ - ਮਾਊਂਟ ਐਟਕਿੰਸਨ ਰੂਟ ਦਾ ਨਕਸ਼ਾ
