Image of the Love, the bus sign in Punjabi
Public transport translated information

ਓਏ ਤੁਹਾਨੂੰ ਛੱਡ ਦਿਆਂ? ਮੈਂ ਤੁਹਾਡੇ ਲਈ ਆਉਣਾ-ਜਾਣਾ ਹੋਰ ਸੌਖਾ ਬਣਾ ਰਹੀ ਹਾਂ

ਭਾਵੇਂ ਤੁਸੀਂ ਕੰਮ 'ਤੇ ਜਾ ਰਹੇ ਹੋ, ਸਕੂਲ ਨੂੰ, ਦੁਕਾਨਾਂ ਵੱਲ ਜਾਂ ਦੋਸਤਾਂ ਨੂੰ ਮਿਲਣ ਜਾ ਰਹੇ ਹੋਵੋ, ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਉੱਥੇ ਹਾਜ਼ਰ ਹੋਵਾਂਗੀ। 


ਹੁਣ ਮੈਂ ਪਹਿਲਾਂ ਨਾਲੋਂ ਅਕਸਰ ਵੱਧ ਵਾਰ ਆ ਰਹੀ ਹਾਂ
ਚੋਣਵੇਂ ਰੂਟਾਂ 'ਤੇ ਦਿਨ ਦੌਰਾਨ ਜਾਂ ਭੀੜ-ਭਾੜ ਵਾਲੇ ਸਮੇਂ ਵਿੱਚ ਹਰ 20 ਮਿੰਟ ਬਾਅਦ ਬੱਸ ਸੇਵਾ।

ਹੁਣ ਮੈਂ ਪਹਿਲਾਂ ਨਾਲੋਂ ਜਲਦੀ ਸ਼ੁਰੂ ਅਤੇ ਦੇਰ ਨਾਲ ਬੰਦ ਹੋ ਰਹੀ ਹਾਂ 
 ਚੋਣਵੇਂ ਰੂਟਾਂ 'ਤੇ ਤੜ੍ਹਕੇ ਅਤੇ ਸ਼ਾਮ ਨੂੰ ਦੇਰ ਤੱਕ ਬੱਸ ਸੇਵਾਵਾਂ।

ਮੈਂ ਤੁਹਾਨੂੰ ਪਹਿਲਾਂ ਨਾਲੋਂ ਵੱਧ ਥਾਵਾਂ 'ਤੇ ਲਿਜਾ ਰਹੀ ਹਾਂ
ਰੇਲਵੇ ਸਟੇਸ਼ਨਾਂ, ਸ਼ੌਪਿੰਗ ਸੈਂਟਰਾਂ ਅਤੇ ਹੋਰ ਥਾਵਾਂ ਤੱਕ ਬਿਹਤਰ ਸੰਪਰਕ।

ਮੈਂ ਤੁਹਾਡੇ ਪੈਸੇ ਬਚਾਉਣ ਵਿੱਚ ਮਦਦ ਕਰ ਰਹੀ ਹਾਂ
1 ਜਨਵਰੀ 2027 ਤੱਕ ਬੱਸਾਂ, ਰੇਲਗੱਡੀਆਂ ਅਤੇ ਟਰਾਮਾਂ ਵਿੱਚ ਜਨਤਕ ਆਵਾਜਾਈ ਦਾ ਅੱਧਾ ਕਿਰਾਇਆ।     
ਹੁਣ ਪੂਰੇ ਕਿਰਾਏ ਵਜੋਂ ਤੁਸੀਂ ਦਿਨ ਵਿੱਚ ਵੱਧ ਤੋਂ ਵੱਧ $5.70 ਦਾ ਭੁਗਤਾਨ ਕਰੋਗੇ, ਜਦਕਿ ਰਿਆਇਤੀ ਕਿਰਾਇਆ ਹੁਣ ਸਿਰਫ਼ $2.85 ਰਹਿ ਗਿਆ ਹੈ।  

ਜਾਣੋ ਕਿ ਤੁਹਾਡੇ ਸਥਾਨਕ ਰੂਟ 'ਤੇ ਕੀ ਬਦਲਿਆ ਹੈ