Public transport translated information

ਸਾਈਕਲ, ਈ-ਸਕੂਟਰ ਅਤੇ ਪਬਲਿਕ ਟ੍ਰਾਂਸਪੋਰਟ

ਬਦਲਾਅ ਕੀਤੀਆਂ ਈ-ਬਾਈਕਾਂ ਹੁਣ ਵਿਕਟੋਰੀਆ ਦੀਆਂ ਸਾਰੀਆਂ ਟ੍ਰੇਨਾਂ ‘ਤੇ ਪਾਬੰਦੀਸ਼ੁਦਾ ਹਨ। 


ਪਬਲਿਕ ਟ੍ਰਾਂਸਪੋਰਟ 'ਤੇ ਬਾਈਕ ਅਤੇ ਈ-ਸਕੂਟਰ 

ਤੁਸੀਂ ਟ੍ਰੇਨਾਂ ਵਿੱਚ ਬਾਈਕਾਂ ਅਤੇ ਈ-ਸਕੂਟਰਾਂ ਲਿਆ ਸਕਦੇ ਹੋ। 

ਜ਼ਿਆਦਾਤਰ ਈ-ਬਾਈਕਾਂ ਲਿਆਉਣ ਦੀ ਆਗਿਆ ਹੈ, ਪਰ ਬਦਲਾਅ ਕੀਤੀਆਂ ਈ-ਬਾਈਕਾਂ 'ਤੇ ਪਾਬੰਦੀ ਹੈ। 

ਸਿਰਫ਼ ਫੋਲਡਿੰਗ ਬਾਈਕਾਂ ਅਤੇ ਫੋਲਡਿੰਗ ਈ-ਸਕੂਟਰਾਂ ਨੂੰ ਟ੍ਰਾਮਾਂ, ਬੱਸਾਂ ਅਤੇ ਕੋਚਾਂ ਵਿੱਚ ਲਿਆਂਦਾ ਜਾ ਸਕਦਾ ਹੈ। ਤੁਸੀਂ ਈ-ਬਾਈਕ ਜਾਂ ਈ-ਸਕੂਟਰ ਨੂੰ ਪਬਲਿਕ ਟ੍ਰਾਂਸਪੋਰਟ ‘ਤੇ ਜਾਂ ਸਟੇਸ਼ਨ ਦੇ ਇਲਾਕੇ ਵਿੱਚ ਚਲਾ, ਚਾਰਜ ਜਾਂ ਸਵਾਰੀ ਨਹੀਂ ਕਰ ਸਕਦੇ ਹੋ। 

ਪਬਲਿਕ ਟਰਾਂਸਪੋਰਟ ‘ਤੇ ਬਦਲਾਅ ਕੀਤੀਆਂ ਈ-ਬਾਈਕਾਂ ਲਿਆਉਣ 'ਤੇ ਪਾਬੰਦੀ ਹੈ 

ਅੱਗ ਲੱਗਣ ਦੇ ਖ਼ਤਰੇ ਨੂੰ ਘਟਾਉਣ ਲਈ, ਤੁਸੀਂ ਕੋਈ ਵੀ ਬਦਲਾਅ ਕੀਤੀ ਈ-ਬਾਈਕ ਨੂੰ ਵਿਕਟੋਰੀਆ ਵਿੱਚ ਕਿਸੇ ਵੀ ਮੈਟਰੋਪੋਲੀਟਨ ਜਾਂ ਰੀਜ਼ਨਲ ਟ੍ਰੇਨ ‘ਤੇ ਜਾਂ ਟਿਕਟ ਵਾਲੇ ਖੇਤਰਾਂ, ਜਿਵੇਂ ਕਿ ਪਲੇਟਫਾਰਮ ਵਿੱਚ ਨਹੀਂ ਲਿਆ ਸਕਦੇ ਹੋ। 

ਬਦਲਾਅ ਕੀਤੀ ਈ-ਬਾਈਕ ਇੱਕ ਪੈਡਲ ਵਾਲੀ ਸਾਈਕਲ ਹੁੰਦੀ ਹੈ, ਜਿਸਨੂੰ ਬਦਲ ਕੇ ਇਲੈਕਟ੍ਰਿਕ ਬਾਈਕ ਬਣਾਇਆ ਗਿਆ ਹੋਵੇ। ਇਸ ਵਿੱਚ ਸ਼ਾਮਲ ਹਨ: 

  • ਉਹ ਬਾਈਕਾਂ, ਜੋ ਖ਼ਰੀਦਣ ਤੋਂ ਪਹਿਲਾਂ ਦੁਕਾਨ ਵੱਲੋਂ ਬਦਲੀ ਕੀਤੀ ਗਈਆਂ ਹੋਣ 
  • ਉਹ ਬਾਈਕਾਂ, ਜੋ ਖ਼ਰੀਦਣ ਤੋਂ ਬਾਅਦ ਕਿੱਟ ਨਾਲ ਬਦਲੀ ਕੀਤੀਆਂ ਗਈਆਂ ਹੋਣ 
  • ਉਹ ਬਾਈਕਾਂ, ਜੋ ਬਾਈਕ ਮਕੈਨਿਕ ਵੱਲੋਂ ਬਦਲੀ ਕੀਤੀਆਂ ਗਈਆਂ ਹੋਣ।

ਬਦਲਾਅ ਕੀਤੀਆਂ ਈ-ਬਾਈਕਾਂ ਵਿੱਚ ਅਕਸਰ ਇਹ ਹੁੰਦਾ ਹੈ: 

  • ਟੇਪ, ਹੁੱਕ, ਜਾਂ ਕੇਬਲ ਟਾਈ ਨਾਲ ਬੰਨ੍ਹੀ ਗਈ ਬੈਟਰੀ 
  • ਬਾਈਕ ਦੇ ਬਾਹਰ ਵਾਲੇ ਹਿੱਸੇ ‘ਤੇ ਮੋਟਰ ਜਾਂ ਕੰਟਰੋਲਰ ਲਗਾਇਆ ਗਿਆ ਹੋਵੇ।

ਬਦਲਾਅ ਕੀਤੀਆਂ ਈ-ਬਾਈਕਾਂ ਬਾਰੇ ਹੋਰ ਜਾਣਕਾਰੀ ਅਤੇ ਉਦਾਹਰਨਾਂ ਦੇਖਣ ਲਈ ਇੱਥੇ ਜਾਓ

ਜੇਕਰ ਤੁਸੀਂ ਬਦਲਾਅ ਕੀਤੀ ਈ-ਬਾਈਕ ਨੂੰ ਟ੍ਰੇਨ ਵਿੱਚ ਜਾਂ ਟਿਕਟ ਵਾਲੇ ਖੇਤਰ ਵਿੱਚ ਲਿਆਉਂਦੇ ਹੋ ਤਾਂ ਤੁਹਾਨੂੰ ਉੱਥੋਂ ਜਾਣ ਲਈ ਕਿਹਾ ਜਾਵੇਗਾ ਅਤੇ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ। 

ਇਹ ਪਾਬੰਦੀ ਯਾਤਰੀਆਂ ਅਤੇ ਸਟਾਫ਼ ਦੀ ਸੁਰੱਖਿਆ ਲਈ ਹੈ। ਕੁੱਝ ਕੁ ਬਦਲਾਅ ਕੀਤੀਆਂ ਈ-ਬਾਈਕਾਂ ਵਿੱਚ ਅਸੁਰੱਖਿਅਤ ਬੈਟਰੀਆਂ ਹੁੰਦੀਆਂ ਹਨ, ਜੋ ਅੱਗ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਬਦਲਾਅ ਕੀਤੀਆਂ ਈ-ਬਾਈਕਾਂ ਦੇ ਅਸੁਰੱਖਿਅਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਨ੍ਹਾਂ ਦੀਆਂ ਮਾੜੀਆਂ ਤਾਰਾਂ, ਘੱਟ-ਗੁਣਵੱਤਾ ਵਾਲੇ ਪੁਰਜ਼ੇ ਜਾਂ ਬੈਟਰੀਆਂ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਹਨ। 

ਛੋਟੇ ਬੱਚਿਆਂ ਦੀਆਂ ਸਾਈਕਲਾਂ 

ਛੋਟੇ ਬੱਚਿਆਂ ਦੀਆਂ ਸਾਈਕਲਾਂ ਨੂੰ ਟ੍ਰੇਨਾਂ, ਟ੍ਰਾਮਾਂ ਅਤੇ ਬੱਸਾਂ ਵਿੱਚ ਲਿਆਉਣ ਦੀ ਆਗਿਆ ਹੈ। ਇਹ ਸਾਈਕਲਾਂ ਪ੍ਰੀ-ਸਕੂਲ ਉਮਰ ਦੇ ਬੱਚਿਆਂ ਲਈ ਬਣੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਪਹੀਏ ਦਾ ਘੇਰਾ ਵੱਧ ਤੋਂ ਵੱਧ 31 ਸੈਂਟੀਮੀਟਰ ਤੱਕ ਹੋਵੇ। 

ਇਹ ਬਦਲਾਅ ਆਵਾਜਾਈ (ਕਾਨੂੰਨ ਪਾਲਣਾ ਅਤੇ ਹੋਰ) (ਪਬਲਿਕ ਟ੍ਰਾਂਸਪੋਰਟ 'ਤੇ ਆਚਰਣ) ਨਿਯਮ 2025 ਦੇ ਹਿੱਸੇ ਵਜੋਂ 21 ਦਸੰਬਰ ਨੂੰ ਲਾਗੂ ਕੀਤੇ ਗਏ ਹਨ।