Road workers are people too

ਸੜਕ ਕਰਮਚਾਰੀ ਵੀ ਇਨਸਾਨ ਹਨ

ਕਿਰਪਾ ਕਰਕੇ ਹੌਲੀ ਚੱਲੋ। ਕਿਰਪਾ ਕਰਕੇ ਆਦਰ ਨਾਲ ਪੇਸ਼ ਆਓ। 

ਵਿਕਟੋਰੀਆ ਵਿਚ ਹਰ ਰੋਜ਼, ਸੜਕ ਕਰਮਚਾਰੀ ਆਵਾਜਾਈ ਦਾ ਪ੍ਰਬੰਧ ਕਰਨ ਅਤੇ ਤੁਹਾਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਆਪਣਾ ਕੰਮ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਲਈ, ਸੜਕ ਉਨ੍ਹਾਂ ਦੀ ਕੰਮ ਦੀ ਜਗ੍ਹਾ ਹੈ। 
ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਸੜਕ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨਾ ਗ਼ਲਤ ਹੈ, ਪਰ ਇਨ੍ਹਾਂ ਕਰਮਚਾਰੀਆਂ ਨੂੰ ਅਕਸਰ ਉਨ੍ਹਾਂ ਡਰਾਈਵਰਾਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਹਨ, ਧਿਆਨ ਭਟਕਿਆ ਹੋਇਆ ਹੈ ਜਾਂ ਬੇਚੈਨ ਹੁੰਦੇ ਹਨ। ਟ੍ਰੈਫਿਕ ਮੈਨੇਜਮੈਂਟ ਐਸੋਸੀਏਸ਼ਨ ਆਫ਼ ਆਸਟ੍ਰੇਲੀਆ (TMAA) ਦੀ ਖੋਜ ਸਾਨੂੰ ਦਿਖਾਉਂਦੀ ਹੈ ਕਿ ਸੜਕ ਕਰਮਚਾਰੀਆਂ 'ਤੇ ਹਫ਼ਤੇ ਵਿਚ ਔਸਤਨ ਇਕ ਵਾਰ ਜ਼ੁਬਾਨੀ ਹਮਲਾ ਕੀਤਾ ਜਾਂਦਾ ਹੈ ਅਤੇ ਮਹੀਨੇ ਵਿਚ ਔਸਤਨ ਇਕ ਵਾਰ ਗੱਡੀ ਨਾਲ ਠੋਕਰ ਮਾਰੀ ਜਾਂਦੀ ਹੈ ਜਾਂ ਮਾਰਨ ਤੋਂ ਮਸਾਂ ਹੀ ਬਚਦੀ ਹੈ - ਕਿਉਂਕਿ ਸਿਰਫ਼ ਉਹ ਆਪਣਾ ਕੰਮ ਕਰ ਰਹੇ ਹਨ।

ਸੜਕ ਦੀਆਂ ਕੰਮ ਵਾਲੀਆਂ ਜਗ੍ਹਾਵਾਂ ਦੇ ਆਲੇ-ਦੁਆਲੇ ਘੱਟ ਗਤੀ ਦੀਆਂ ਸੀਮਾਵਾਂ ਡਰਾਈਵਰਾਂ ਅਤੇ ਸੜਕ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਤੈਅ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਪਾਲਣਾ ਕਰਨਾ ਕਾਨੂੰਨ ਹੈ ਅਤੇ ਦੰਡ ਲਾਗੂ ਹੁੰਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਜੁਰਮਾਨਾ ਲੱਗਣਾ
  • ਡੀਮੈਰਿਟ ਪੁਆਇੰਟ ਮਿਲਣਾ
  • ਤੁਹਾਡਾ ਲਾਇਸੈਂਸ ਮੁਅੱਤਲ ਜਾਂ ਰੱਦ ਕਰਨਾ
  • ਤੁਹਾਡੀ ਗੱਡੀ ਨੂੰ ਜ਼ਬਤ ਕਰਨਾ ਜਾਂ ਚੱਲਣ ਤੋਂ ਰੋਕ ਦੇਣਾ।

ਸਾਡੀ ਨਵੀਂ ਮੁਹਿੰਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀਆਂ ਕਾਰਵਾਈਆਂ ਵਿਕਟੋਰੀਆ ਦੇ ਸੜਕ ਕਰਮਚਾਰੀਆਂ ਦੀ ਸਰੀਰਕ ਅਤੇ ਮਾਨਸਿਕ ਭਲਾਈ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਕਿਰਪਾ ਕਰਕੇ ਹੌਲੀ ਚੱਲੋ ਅਤੇ ਉਨ੍ਹਾਂ ਦਾ ਆਦਰ ਕਰੋ। ਸੜਕ ਕਰਮਚਾਰੀ ਵੀ ਇਨਸਾਨ ਹਨ।

ਸਾਡੇ ਸੜਕ ਕਰਮਚਾਰੀਆਂ ਨੂੰ ਜਾਣੋ