Punjabi
ਵਿਕਟੋਰੀਆ ਵਿੱਚ ਗੱਡੀ ਚਲਾਉਣ ਵਾਲੇ ਸੈਲਾਨੀ - International drivers Punjabi
ਸਾਡੀਆਂ ਸੜਕਾਂ 'ਤੇ ਤੁਹਾਨੂੰ ਅਤੇ ਤੁਹਾਡੇ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਕੁੱਝ ਮਹੱਤਵਪੂਰਨ ਡਰਾਈਵਿੰਗ ਸੁਝਾਅ ਦਿੱਤੇ ਗਏ ਹਨ।
- ਹਮੇਸ਼ਾ ਖੱਬੇ ਪਾਸੇ ਗੱਡੀ ਚਲਾਓ।
- ਹਰ ਯਾਤਰਾ ਵਿੱਚ, ਹਰ ਕੋਈ ਸੀਟਬੈਲਟ ਪਹਿਨੋ।
- ਹਰ ਦੋ ਘੰਟਿਆਂ ਬਾਅਦ ਬ੍ਰੇਕ ਲਓ।
- ਗੱਡੀ ਚਲਾਉਂਦੇ ਸਮੇਂ ਫ਼ੋਨ ਨਾ ਵਰਤੋ, ਇਹ ਗ਼ੈਰ-ਕਾਨੂੰਨੀ ਅਤੇ ਖ਼ਤਰਨਾਕ ਹੈ।
- ਚੌਰਾਹਿਆਂ ਅਤੇ ਚੌਕਾਂ 'ਤੇ ਰਾਹ ਦਿਓ।
- ਪੂਰੀ ਲਾਈਨ ਦਾ ਮਤਲਬ ਹੈ, ਗੱਡੀ ਅੱਗੇ ਲੰਘਾਉਣਾ (ਓਵਰਟੇਕ ਕਰਨਾ) ਮਨ੍ਹਾ ਹੈ।
- ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਭਾਂਵੇਂ ਇਹ ਥੋੜ੍ਹੀ ਜਿਹੀ ਹੀ ਕਿਉਂ ਨਾ ਹੋਵੇ।
- ਸਪੀਡ ਲਿਮਿਟਾਂ ਦੀ ਪਾਲਣਾ ਕਰੋ ਅਤੇ ਹਾਲਾਤਾਂ ਦੇ ਅਨੁਸਾਰ ਗੱਡੀ ਚਲਾਓ।
- ਖ਼ਾਸ ਕਰਕੇ ਸਵੇਰੇ ਅਤੇ ਸ਼ਾਮ ਵੇਲੇ ਜੰਗਲੀ ਜੀਵਾਂ ਲਈ ਧਿਆਨ ਰੱਖੋ।
- ਮੁੱਖ ਸੜਕਾਂ 'ਤੇ ਰਹੋ, ਛੋਟੀਆਂ ਸੜਕਾਂ ਅਸੁਰੱਖਿਅਤ ਹੋ ਸਕਦੀਆਂ ਹਨ।
- ਫ਼ੋਟੋਆਂ ਖਿੱਚ ਰਹੇ ਹੋ? ਨਜ਼ਾਰਾ ਦੇਖਣ ਵਾਲੇ ਨਿਸ਼ਾਨਬੱਧ ਖੇਤਰ ਵਿੱਚ ਜਾਓ।
- ਜੇਕਰ ਤੁਸੀਂ ਹੌਲੀ ਗੱਡੀ ਚਲਾ ਰਹੇ ਹੋ, ਤਾਂ ਜਿੱਥੇ ਸੁਰੱਖਿਅਤ ਹੋਵੇ, ਉੱਥੇ ਰੁਕੋ ਅਤੇ ਤੇਜ਼ ਗੱਡੀਆਂ ਨੂੰ ਤੁਹਾਡੇ ਤੋਂ ਅੱਗੇ ਲੰਘਣ ਦਿਓ।
- ਸਾਰੇ ਸੜਕੀ ਚਿੰਨ੍ਹਾਂ ਅਤੇ ਕੰਮ ਚੱਲਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
ਗੱਡੀ ਚਲਾਉਣ ਤੋਂ ਪਹਿਲਾਂ ਸੜਕੀ ਨਿਯਮਾਂ ਨੂੰ ਜਾਣੋ, ਗੱਡੀ ਚਲਾਉਣ ਤੋਂ ਪਹਿਲਾਂ ਚਿੰਨ੍ਹਾਂ ਅਤੇ ਨਿਸ਼ਾਨੀਆਂ ਨੂੰ ਜਾਣੋ।
ਤੁਸੀਂ ਇੱਕ ਜਾਇਜ਼ ਅੰਤਰਰਾਸ਼ਟਰੀ ਲਾਈਸੈਂਸ ਨਾਲ ਵਿਕਟੋਰੀਆ ਵਿੱਚ ਛੇ ਮਹੀਨੇ ਤੱਕ ਗੱਡੀ ਚਲਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਸੜਕੀ ਨਿਯਮ ਆਮ ਤੌਰ 'ਤੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ ਇਕਸਾਰ ਹੁੰਦੇ ਹਨ। ਆਵਾਜਾਈ ਅਤੇ ਸੜਕੀ ਨਿਯਮਾਂ ਵੱਲ ਧਿਆਨ ਦਿਓ, ਅਤੇ ਅਣਜਾਣ ਸੜਕਾਂ 'ਤੇ ਵੱਧ ਸਾਵਧਾਨੀ ਨਾਲ ਗੱਡੀ ਚਲਾਓ।
ਮਹੱਤਵਪੂਰਨ ਕਾਨੂੰਨ ਅਤੇ ਵਿਸ਼ੇ
- ਸ਼ਰਾਬ, ਨਸ਼ੇ ਅਤੇ ਗੱਡੀ ਚਲਾਉਣਾ
- ਬੱਚਿਆਂ ਦੀਆਂ ਕਾਰ ਸੀਟਾਂ ਅਤੇ ਰੋਕਾਂ
- ਟਰੈਮਾਂ ਨੇੜੇ ਗੱਡੀ ਚਲਾਉਣਾ
- ਐਮਰਜੈਂਸੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਵਾਹਨ
- ਥਕਾਵਟ ਅਤੇ ਥੱਕ ਕੇ ਗੱਡੀ ਚਲਾਉਣਾ
- ਹੁੱਕ ਟਰਨ
- ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ
- ਚੌਰਾਹੇ ਅਤੇ ਰਸਤਾ ਦੇਣਾ
- ਸੜਕੀ ਕਤਾਰਾਂ ਬਦਲਣਾ
- ਮੋਬਾਈਲ ਫ਼ੋਨ ਅਤੇ ਡਿਵਾਈਸ
- ਸੀਟ ਬੈਲਟਾਂ
- ਯੂ-ਟਰਨ
ਹੋਰ ਭਾਸ਼ਾਵਾਂ (ਅੰਗਰੇਜ਼ੀ ਵੈੱਬਪੇਜ ਦੀ ਅਨੁਵਾਦਿਤ ਸਮੱਗਰੀ)