Punjabi

ਸੜਕ ਕਰਮਚਾਰੀਆਂ ਦੇ ਨੇੜੇ ਗੱਡੀ ਹੌਲੀ ਚਲਾਵੋ

View information on the 'slow down' campaign in Punjabi.


ਸੜਕੀ ਕੰਮ ਦੇ ਨੇੜੇ ਘਟਾਈਆਂ ਗਈਆਂ ਗਤੀ ਸੀਮਾਵਾਂ ਨੂੰ ਗੱਡੀ ਚਲਾਉਣ ਵਾਲਿਆਂ ਅਤੇ ਸੜਕ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ। ਉਹਨਾਂ ਦੀ ਪਾਲਣਾ ਕਰਨਾ ਵੀ ਕਾਨੂੰਨ ਹੈ ਅਤੇ ਨਾ-ਪਾਲਣਾ ਕਰਨ 'ਤੇ ਜੁਰਮਾਨੇ ਲਾਗੂ ਹੁੰਦੇ ਹਨ, ਇਨ੍ਹਾਂ ਸਮੇਤ:

  • ਜੁਰਮਾਨਾ ਲੱਗਣਾ
  • ਡੀਮੈਰਿਟ ਪੁਆਇੰਟ ਮਿਲਣਾ
  • ਤੁਹਾਡਾ ਲਾਇਸੈਂਸ ਮੁਅੱਤਲ ਜਾਂ ਰੱਦ ਕੀਤਾ ਜਾਣਾ
  • ਤੁਹਾਡੇ ਵਾਹਨ ਨੂੰ ਜ਼ਬਤ ਕਰਨਾ ਜਾਂ ਚਲਾਉਣ ਤੋਂ ਰੋਕ ਦੇਣਾ

ਸਾਡੀ ਨਵੀਂ ਮੁਹਿੰਮ ਸਾਨੂੰ ਸੜਕੀ ਕੰਮ ਚੱਲਣ ਵਾਲੀਆਂ ਥਾਵਾਂ ਦੇ ਨੇੜੇ ਗੱਡੀ ਹੌਲੀ ਕਰਨ ਅਤੇ ਗਤੀ ਸੀਮਾ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦੀ ਹੈ, ਕਿਉਂਕਿ ਇਸ 'ਤੇ ਜ਼ਿੰਦਗੀਆਂ ਨਿਰਭਰ ਕਰਦੀਆਂ ਹਨ।