ਟਰੱਕਾਂ ਨਾਲ ਸੜਕ ਸਾਂਝੀ ਕਰਨਾ
View information on sharing the road with trucks, in Punjabi.
ਟਰੱਕਾਂ ਨਾਲ ਸੜਕ ਸਾਂਝੀ ਕਰਨਾ
ਸਾਡੀਆਂ ਸੜਕਾਂ 'ਤੇ ਚੱਲਣ ਵਾਲੇ ਹੋਰ ਵਾਹਨਾਂ ਦੀ ਤੁਲਨਾ ਵਿੱਚ, ਟਰੱਕਾਂ ਨੂੰ ਰੁਕਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਮੁੜਨ ਲਈ ਵਧੇਰੇ ਥਾਂ ਦੀ ਲੋੜ ਹੁੰਦੀ ਹੈ, ਅਤੇ ਉਨ੍ਹਾਂ ਦੇ ਬਲਾਇੰਡ ਸਪਾਟ ਵੱਡੇ ਹੁੰਦੇ ਹਨ, ਜੋ ਟਰੱਕ ਡਰਾਈਵਰਾਂ ਲਈ ਬਾਕੀ ਦੇ ਨੇੜਲੇ ਸੜਕ ਵਰਤਣ ਵਾਲਿਆਂ ਨੂੰ ਦੇਖਣਾ ਮੁਸ਼ਕਲ ਬਣਾਉਂਦੇ ਹਨ।
ਅਸੀਂ ਸਾਈਕਲ, ਈ-ਸਕੂਟਰ ਅਤੇ ਮੋਟਰਸਾਈਕਲ ਸਵਾਰਾਂ, ਅਤੇ ਪੈਦਲ ਚਾਲਕਾਂ ਨੂੰ ਟਰੱਕਾਂ ਨਾਲ ਸੜਕਾਂ ਸਾਂਝੀਆਂ ਕਰਨ ਵੇਲੇ ਪਾਲਣਾ ਕਰਨ ਵਾਲੇ ਸੁਰੱਖਿਅਤ ਵਿਵਹਾਰਾਂ ਬਾਰੇ ਯਾਦ ਕਰਾ ਰਹੇ ਹਾਂ।
ਅਸੀਂ ਟਰੱਕ ਡਰਾਈਵਰਾਂ ਨੂੰ ਵਾਹਨ ਚਾਲਕਾਂ ਅਤੇ ਪੈਦਲ ਚਾਲਕਾਂ ਨੂੰ ਦੇਖਣ ਲਈ ਆਪਣੇ ਸ਼ੀਸ਼ੇ ਚੈੱਕ ਕਰਦੇ ਰਹਿਣ ਲਈ ਵੀ ਯਾਦ ਕਰਾ ਰਹੇ ਹਾਂ।
ਸੁਰੱਖਿਅਤ ਯਾਤਰਾ ਕਰਨ ਲਈ ਇਹਨਾਂ ਸੁਝਾਵਾਂ ਦਾ ਪਾਲਣਾ ਕਰੋ।
ਸਾਈਕਲ, ਈ-ਸਕੂਟਰ ਅਤੇ ਮੋਟਰਸਾਈਕਲ ਸਵਾਰ, ਪੈਦਲ ਚਾਲਕ
- ਟਰੱਕਾਂ 'ਤੇ ਬਲਾਇੰਡ ਸਪਾਟ ਬਹੁਤ ਵੱਡੇ ਹੁੰਦੇ ਹਨ, ਇਸ ਲਈ ਭਾਵੇਂ ਤੁਸੀਂ ਸਾਈਕਲ, ਈ-ਸਕੂਟਰ ਅਤੇ ਮੋਟਰਸਾਈਕਲ ਚਾਲਕ ਹੋ ਜਾਂ ਪੈਦਲ ਚਾਲਕ ਹੋ, ਟਰੱਕਾਂ ਦੇ ਅੱਗੇ ਅਤੇ ਪਾਸਿਆਂ ਤੋਂ ਦੂਰ ਰਹੋ, ਕਿਉਂਕਿ ਡਰਾਈਵਰ ਤੁਹਾਨੂੰ ਦੇਖ ਨਹੀਂ ਸਕਣਗੇ।
- ਜੇਕਰ ਟ੍ਰੈਫਿਕ ਕਤਾਰ ਦੇ ਸਾਹਮਣੇ ਕੋਈ ਟਰੱਕ ਖੜ੍ਹਾ ਹੈ ਤਾਂ ਸਾਈਕਲਾਂ ਲਈ ਬਣੇ ਡੱਬੇ ਤੋਂ ਬਾਹਰ ਰਹੋ।
ਬਲਾਇੰਡ ਸਪਾਟ ਸਥਾਨਾਂ ਬਾਰੇ ਹੋਰ ਜਾਣਨ ਲਈ ਸਾਡੀ ਵੀਡੀਓ ਦੇਖੋ।
- ਟਰੱਕ ਵੱਡੇ ਹੁੰਦੇ ਹਨ ਅਤੇ ਸੁਰੱਖਿਅਤ ਢੰਗ ਨਾਲ ਮੁੜਨ ਲਈ ਵਾਧੂ ਜਗ੍ਹਾ ਦੀ ਲੋੜ ਹੁੰਦੀ ਹੈ।
- ਖੱਬੇ ਮੁੜਨ ਦੀ ਤਿਆਰੀ ਕਰਨ ਲਈ ਟਰੱਕਾਂ ਨੂੰ ਸੱਜੇ ਪਾਸੇ ਜਾਣ ਦੀ ਲੋੜ ਹੋ ਸਕਦੀ ਹੈ।
- ਜੇਕਰ ਕੋਈ ਟਰੱਕ ਮੁੜ ਰਿਹਾ ਹੈ ਜਾਂ ਕਤਾਰ ਬਦਲ ਰਿਹਾ ਹੈ ਤਾਂ ਪਿੱਛੇ ਰਹੋ।
- ਕਦੇ ਵੀ ਮੁੜ ਰਹੇ ਟਰੱਕ ਨੂੰ ਅੰਦਰ ਜਾਂ ਬਾਹਰ ਵਾਲੇ ਪਾਸਿਓ ਓਵਰਟੇਕ ਨਾ ਕਰੋ।
- ਟਰੱਕ ਬਹੁਤ-ਜ਼ਿਆਦਾ-ਲੰਬੇ ਹੋ ਸਕਦੇ ਹਨ।
- ਜਦੋਂ ਟਰੱਕ ਮੁੜ ਰਹੇ ਹੋਣ ਜਾਂ ਕਤਾਰ ਬਦਲ ਰਹੇ ਹੋਣ ਤਾਂ ਥਾਂ ਖ਼ਾਲੀ ਰੱਖੋ।
- ਸੜਕ ਪਾਰ ਕਰਦੇ ਸਮੇਂ ਟ੍ਰੇਲਰਾਂ ਵਾਲੇ ਟਰੱਕਾਂ ਦਾ ਧਿਆਨ ਰੱਖੋ।
ਟਰੱਕ ਡਰਾਈਵਰ
- ਸਾਈਕਲ, ਈ-ਸਕੂਟਰ ਅਤੇ ਮੋਟਰਸਾਈਕਲ ਚਾਲਕਾਂ ਅਤੇ ਪੈਦਲ ਚਾਲਕਾਂ ਲਈ ਆਪਣੇ ਸ਼ੀਸ਼ਿਆਂ ਵਿੱਚ ਦੀ ਦੇਖਦੇ ਰਹੋ ਕਿਉਂਕਿ ਉਹ ਨੇੜੇ ਹੋ ਸਕਦੇ ਹਨ ਪਰ ਤੁਹਾਡੇ ਬਲਾਇੰਡ ਸਪਾਟ ਸਥਾਨਾਂ ਵਿੱਚ ਲੁਕੇ ਹੋਏ ਹੋ ਸਕਦੇ ਹਨ।
- ਜਦੋਂ ਤੁਸੀਂ ਖੱਬੇ ਪਾਸੇ ਮੁੜਨ ਦੀ ਤਿਆਰੀ ਕਰਦੇ ਹੋ ਤਾਂ ਪਿੱਛੇ ਤੋਂ ਆਉਣ ਵਾਲੇ ਸਵਾਰਾਂ 'ਤੇ ਨਜ਼ਰ ਰੱਖੋ।
ਹੋਰ ਜਾਣਕਾਰੀ
ਸਾਡੀਆਂ ਸੜਕਾਂ 'ਤੇ ਸੁਰੱਖਿਅਤ ਰਹਿਣ ਲਈ ਵਧੇਰੇ ਜਾਣਕਾਰੀ ਲਈ ਇੱਥੇ ਜਾਓ:
- ਸਾਈਕਲ ਸਵਾਰਾਂ ਦੀ ਸੁਰੱਖਿਆ [ਪੰਜਾਬੀ ਵਿੱਚ]
- ਪੈਦਲ ਚਾਲਕ ਅਤੇ ਸੜਕ ਨੂੰ ਸਾਂਝਾ ਕਰਨਾ ਅੰਗਰੇਜ਼ੀ ਭਾਸ਼ਾ ਵਿੱਚ
- ਮੋਟਰਸਾਈਕਲ ਸਵਾਰ ਅਤੇ ਸੜਕ ਨੂੰ ਸਾਂਝਾ ਕਰਨਾ ਅੰਗਰੇਜ਼ੀ ਭਾਸ਼ਾ ਵਿੱਚ
- ਡਰਾਈਵਰ ਅਤੇ ਸੜਕ ਨੂੰ ਸਾਂਝਾ ਕਰਨਾ [ਪੰਜਾਬੀ ਵਿੱਚ]
ਅਸੀਂ ਉਸਾਰੀ ਉਦਯੋਗ ਦੇ ਨਾਲ ਵੀ ਕੰਮ ਕਰ ਰਹੇ ਹਾਂ ਤਾਂ ਜੋ ਕੰਮ ਕਰਨ ਵਾਲੀਆਂ ਥਾਵਾਂ ਦੇ ਨੇੜੇ ਅਤੇ ਉਸਾਰੀ ਕੰਮਾਂ ਵਾਲੇ ਟਰੱਕਾਂ ਦੇ ਆਲੇ-ਦੁਆਲੇ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕੀਤੀ ਜਾ ਸਕੇ।
ਸਾਡੇ ਕੰਸਟ੍ਰਕਸ਼ਨ ਟਰੱਕ ਅਤੇ ਕਮਿਊਨਿਟੀ ਸੇਫ਼ਟੀ ਪ੍ਰੋਜੈਕਟ (ਅੰਗਰੇਜ਼ੀ ਵਿੱਚ) ਬਾਰੇ ਹੋਰ ਪੜ੍ਹੋ।